ਅੰਮ੍ਰਿਤਸਰੋਂ ਆਏ ਫੋਨ ਨੇ ਪੀ. ਆਰ. ਟੀ. ਸੀ. ਦੀ ਬੱਸ ‘ਚ ਪਵਾਈਆਂ ਭਾਜੜਾਂ, ਹੈਰਾਨ ਕਰਨ ਵਾਲਾ ਹੈ ਮਾਮਲਾ

ਫਰੀਦਕੋਟ/ਅੰਮ੍ਰਿਤਸਰ : ਫਰੀਦਕੋਟ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਵਿਚ ਉਸ ਸਮੇਂ ਭੜਥੂ ਪੈ ਗਿਆ ਜਦੋਂ ਬੱਸ ਦੇ ਡਰਾਈਵਰ ਨੂੰ ਅੰਮ੍ਰਿਤਸਰੋਂ ਫੋਨ ਆਉਣ ਤੋਂ ਬਾਅਦ ਡਰਾਈਵਰ ਬੱਸ ਸਿੱਧੀ ਥਾਣੇ ਲੈ ਗਿਆ, ਜਿਸ ਤੋਂ ਬਾਅਦ ਬੱਸ ਵਿਚ ਸਵਾਰ ਮਹਿਲਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਦਰਅਸਲ ਹਰਮਿੰਦਰ ਸਾਹਿਬ ਤੋਂ ਸ਼ੁੱਕਰਵਾਰ ਸਵੇਰੇ 9:56 ‘ਤੇ ਇਕ ਸਾਲ ਦੀ ਬੱਚੀ ਚੋਰੀ ਹੋ ਗਈ। ਬੱਚੀ ਨੂੰ ਚੋਰੀ ਕਰ ਕੇ ਔਰਤ ਨੇ ਅੰਮ੍ਰਿਤਸਰ ਤੋਂ ਡੱਬਵਾਲੀ ਜਾਣ ਵਾਲੀ ਪੀ. ਆਰ. ਟੀ. ਸੀ. ਬੱਸ ਵਿਚ ਬਠਿੰਡਾ ਦੀ ਟਿਕਟ ਲੈ ਕੇ ਬੈਠ ਗਈ। ਬੱਸ ਜਦੋਂ ਕੋਟਕਪੂਰਾ ਪਹੁੰਚੀ ਤਾਂ ਡਰਾਈਵਰ ਜਤਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਪੀ. ਆਰ. ਟੀ. ਸੀ. ਇੰਸਪੈਕਟਰ ਦਾ ਫੋਨ ਆਇਆ ਕਿ ਇਕ ਔਰਤ ਬੱਚਾ ਚੋਰੀ ਕਰ ਕੇ ਤੁਹਾਡੀ ਬੱਸ ਵਿਚ ਬੈਠੀ ਹੈ। 

,

ਉਨ੍ਹਾਂ ਨੇ ਡਰਾਈਵਰ ਨੂੰ ਅੰਮ੍ਰਿਤਸਰ ਦੇ ਪੁਲਸ ਅਧਿਕਾਰੀ ਨਾਲ ਗੱਲ ਵੀ ਕਰਵਾਈ ਅਤੇ ਸੀਸੀਟੀਵੀ ਫੁਟੇਜ ਵਿਚ ਕੈਦ ਹੋਈ ਤਸਵੀਰ ਵੀ ਵਟਸਐਪ ਕੀਤੀ। ਇਸ ਤੋਂ ਬਾਅਦ ਡਰਾਈਵਰ ਜਤਿੰਦਰ ਅਤੇ ਕੰਡਕਟਰ ਗੁਰਵਿੰਦਰ ਸਿੰਘ ਨੇ ਬੱਸ ਵਿਚ ਬੈਠੀਆਂ ਸਵਾਰੀਆਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਬੱਸ ਵਿਚ ਦੋ ਪੁਲਸ ਮੁਲਾਜ਼ਮ ਵੀ ਸਵਾਰ ਸਨ। ਜਿਨ੍ਹਾਂ ਨੂੰ ਸਾਰੀ ਗੱਲ ਦੱਸੀ ਗਈ। ਬੱਸ ਵਿਚ ਮੌਜੂਦ ਸਵਾਰੀਆਂ ਦੀ ਜਾਂਚ ਕਰਨ ਤੋਂ ਬਾਅਦ ਬੱਚਾ ਚੋਰੀ ਕਰਨ ਵਾਲੀ ਔਰਤ ਮਿਲ ਗਈ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਬੱਚਾ ਪਰਿਵਾਰ ਦੇ ਸਪੁਰਦ ਕਰ ਦਿੱਤਾ। 

ਦੱਸਣਯੋਗ ਹੈ ਕਿ ਪੁਲਸ ਦੀ ਫੁਰਤੀ ਨਾਲ ਕੀਤੀ ਜਾਂਚ, ਬੱਸ ਡਰਾਈਵਰ ਅਤੇ ਕੰਡਕਟਰ ਦੀ ਸੂਝਬੂਝ ਅਤੇ ਵਟਸਐਪ ਤੇ ਸੀਸੀਟੀਵੀ ਫੁਟੇਜ ਦੀ ਵਰਤੋਂ ਨਾਲ ਪੁਲਸ ਨੇ ਕੁਝ ਘੰਟਿਆਂ ਵਿਚ ਬੱਚਾ ਚੋਰੀ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਦੇ ਇਸ ਕੰਮ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। 

By Gurpreet Singh

Leave a Reply

Your email address will not be published. Required fields are marked *