30
Mar
ਬਰਨਾਲਾ: ਬਰਨਾਲਾ-ਪਟਿਆਲਾ ਨੈਸ਼ਨਲ ਹਾਈਵੇਅ ਅਤੇ ਬੱਸ ਸਟੈਂਡ ਧਨੌਲਾ ਦੇ ਕੋਲ ਇਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਸਵਾਰੀਆਂ ਨਾਲ ਭਰੀ ਪੀ.ਆਰ.ਟੀ.ਸੀ. ਦੀ ਸਰਕਾਰੀ ਬੱਸ ਅਤੇ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਵਿਚਾਲੇ ਟੱਕਰ ਹੋ ਗਈ। ਟੱਕਰ ਦੌਰਾਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਰੀਆਂ ਸਵਾਰੀਆਂ ਬਿਲਕੁਲ ਸੁਰੱਖਿਅਤ ਹਨ। ਇਸ ਹਾਦਸੇ ਲਈ ਪੀ.ਆਰ.ਟੀ.ਸੀ. ਬੱਸ ਡਰਾਈਵਰ ਅਤੇ ਟਰੈਕਟਰ-ਟਰਾਲੀ ਡਰਾਈਵਰ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਦਿਖੇ, ਪਰ ਮੌਕੇ 'ਤੇ ਖੜ੍ਹੇ ਲੋਕਾਂ ਦਾ ਕਹਿਣਾ ਸੀ ਕਿ ਇਸ ਹਾਦਸੇ ਦਾ ਕਾਰਨ ਪੀ.ਆਰ.ਟੀ.ਸੀ. ਡਰਾਈਵਰ ਦੀ ਵੱਡੀ ਲਾਪਰਵਾਹੀ ਸੀ। ਉਨ੍ਹਾਂ ਨੇ ਕਿਹਾ ਕਿ ਸਾਰੀ ਗਲਤੀ ਪੀ.ਆਰ.ਟੀ.ਸੀ. ਬੱਸ ਡਰਾਈਵਰ ਦੀ ਹੈ, ਜਿਸ ਨੇ ਅਚਾਨਕ ਬੱਸ ਨੂੰ ਬੱਸ ਸਟੈਂਡ ਤੋਂ ਤੇਜ਼ ਸਪੀਡ…
