ਮੋਹਾਲੀ ਦੇ ਅੱਠ ਬਲਾਕਾਂ ’ਚ ਪੀਣ ਵਾਲੇ ਪਾਣੀ ਦੇ 195 ਨਮੂਨੇ ਫੇਲ, ਡੇਰਾਬੱਸੀ ਤੇ ਘੜੂੰਆਂ ’ਚ ਸਭ ਤੋਂ ਖਰਾਬ ਹਾਲਾਤ

ਮੋਹਾਲੀ ਦੇ ਅੱਠ ਬਲਾਕਾਂ ’ਚ ਪੀਣ ਵਾਲੇ ਪਾਣੀ ਦੇ 195 ਨਮੂਨੇ ਫੇਲ, ਡੇਰਾਬੱਸੀ ਤੇ ਘੜੂੰਆਂ ’ਚ ਸਭ ਤੋਂ ਖਰਾਬ ਹਾਲਾਤ

ਮੋਹਾਲੀ (ਨੈਸ਼ਨਲ ਟਾਈਮਜ਼): ਪੰਜਾਬ ਦੇ ਹਾਈਟੈਕ ਸ਼ਹਿਰਾਂ ਵਿੱਚ ਸ਼ੁਮਾਰ ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਦੀਆਂ ਕਈ ਥਾਵਾਂ ’ਤੇ ਪਾਣੀ ਪੀਣਯੋਗ ਨਹੀਂ ਰਿਹਾ। ਸਿਹਤ ਵਿਭਾਗ ਮੋਹਾਲੀ ਦੀ ਇਕ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਜ਼ਿਲ੍ਹੇ ਦੇ 8 ਸਿਹਤ ਬਲਾਕਾਂ ਤੋਂ ਇਕੱਤਰ ਕੀਤੇ 459 ਪਾਣੀ ਦੇ ਨਮੂਨਿਆਂ ਵਿੱਚੋਂ 42.5 ਫੀਸਦੀ (195) ਨਮੂਨੇ ਪੀਣ ਦੇ ਮਿਆਰ ’ਤੇ ਖਰੇ ਨਹੀਂ ਉਤਰੇ।

ਜਾਣਕਾਰੀ ਅਨੁਸਾਰ, ਜਨਵਰੀ 2025 ਤੋਂ 31 ਮਈ 2025 ਤੱਕ 459 ਨਮੂਨੇ ਇਕੱਤਰ ਕੀਤੇ ਗਏ, ਜਿਨ੍ਹਾਂ ਵਿੱਚ 195 ਨਮੂਨੇ ਨਾ-ਪੀਣਯੋਗ ਪਾਏ ਗਏ। ਇਨ੍ਹਾਂ ਵਿੱਚ ਬੈਕਟੀਰੀਅਲ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਸਿਹਤ ਲਈ ਖ਼ਤਰਾ ਹੋ ਸਕਦਾ ਹੈ। 7 ਨਮੂਨਿਆਂ ਨੂੰ ਦੁਬਾਰਾ ਜਾਂਚ ਲਈ ਭੇਜਿਆ ਗਿਆ, ਜਿਨ੍ਹਾਂ ਵਿੱਚ ਕੁਰਾਲੀ ਤੇ ਘੜੂੰਆਂ ਤੋਂ 2-2 ਅਤੇ ਬੂਥਗੜ੍ਹ ਤੋਂ 3 ਨਮੂਨੇ ਸ਼ਾਮਲ ਹਨ।

ਰਿਪੋਰਟ ਮੁਤਾਬਕ, ਸਭ ਤੋਂ ਖਰਾਬ ਹਾਲਾਤ ਡੇਰਾਬੱਸੀ ਅਤੇ ਘੜੂੰਆਂ ਬਲਾਕਾਂ ਵਿੱਚ ਹਨ। ਘੜੂੰਆਂ ਤੋਂ 161 ਨਮੂਨੇ ਇਕੱਤਰ ਕੀਤੇ ਗਏ, ਜਿਨ੍ਹਾਂ ਵਿੱਚ 61 ਨਮੂਨੇ ਫੇਲ੍ਹ ਹੋਏ, ਜਦਕਿ ਡੇਰਾਬੱਸੀ ਤੋਂ 122 ਨਮੂਨਿਆਂ ਵਿੱਚੋਂ 46 ਨਾ-ਪੀਣਯੋਗ ਪਾਏ ਗਏ। ਦੂਜੇ ਪਾਸੇ, ਢਕੌਲੀ ਤੇ ਬਨੂੜ ਤੋਂ ਲਏ 7-7 ਨਮੂਨੇ ਪੀਣਯੋਗ ਸाबਤ ਹੋਏ।

ਬਲਾਕ-ਵਾਰ ਵਿਵਰਣ:

  • ਮੋਹਾਲੀ: 31 ਨਮੂਨੇ (13 ਪੀਣਯੋਗ, 18 ਨਹੀਂ)
  • ਡੇਰਾਬੱਸੀ: 122 ਨਮੂਨੇ (76 ਪੀਣਯੋਗ, 46 ਨਹੀਂ)
  • ਖਰੜ: 13 ਨਮੂਨੇ (4 ਪੀਣਯੋਗ, 9 ਨਹੀਂ)
  • ਕੁਰਾਲੀ: 18 ਨਮੂਨੇ (5 ਪੀਣਯੋਗ, 11 ਨਹੀਂ)
  • ਬਨੂੜ: 2 ਨਮੂਨੇ (ਸਭ ਪੀਣਯੋਗ)
  • ਢਕੌਲੀ: 5 ਨਮੂਨੇ (ਸਭ ਪੀਣਯੋਗ)
  • ਘੜੂੰਆਂ: 161 ਨਮੂਨੇ (98 ਪੀਣਯੋਗ, 61 ਨਹੀਂ)
  • ਬੂਥਗੜ੍ਹ: 107 ਨਮੂਨੇ (54 ਪੀਣਯੋਗ, 50 ਨਹੀਂ)

ਇਹ ਸਮੱਸਿਆ ਨਵੀਂ ਨਹੀਂ ਹੈ। 2024 ਵਿੱਚ ਵੀ 538 ਨਮੂਨਿਆਂ ਵਿੱਚੋਂ 243 ਨਾ-ਪੀਣਯੋਗ ਪਾਏ ਗਏ ਸਨ, ਜਿਨ੍ਹਾਂ ਵਿੱਚ 100 ਸਰਕਾਰੀ ਸਕੂਲਾਂ ਦੇ ਸਨ। ਇਸ ਰਿਪੋਰਟ ਨੇ ਸਿੱਖਿਆ ਅਤੇ ਜਲ ਸਪਲਾਈ ਵਿਭਾਗਾਂ ਵਿੱਚ ਹੰਗਾਮਾ ਮਚਾ ਦਿੱਤਾ ਸੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

By Gurpreet Singh

Leave a Reply

Your email address will not be published. Required fields are marked *