ਕੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੱਸਣਗੇ ਆਪਣੇ ਸਾਂਝੇ ਤੌਰ ‘ਤੇ ਚਲਾਈ ਸਕੀਮ ਦਾ ਅਸਲੀ ਨਾਮ?

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਕੀਤੀਆਂ ਦਾਅਵਾਂ ‘ਤੇ ਹੁਣ ਸਵਾਲ ਖੜੇ ਹੋ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਸੁਰਪ੍ਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਲੋਕਾਂ ਨੂੰ ਵਾਰੀ-ਵਾਰੀ ਦੱਸਿਆ ਗਿਆ ਕਿ ਪੰਜਾਬ ‘ਚ “ਨਵੀਂ ਸਿਹਤ ਬੀਮਾ ਸਕੀਮ” ਲਾਗੂ ਕੀਤੀ ਗਈ ਹੈ। ਪਰ ਸੱਚਾਈ ਇਹ ਹੈ ਕਿ ਇਹ ਸਕੀਮ ਪਹਿਲਾਂ ਤੋਂ ਚੱਲ ਰਹੀ ਕੇਂਦਰੀ ਯੋਜਨਾ ਹੈ, ਜਿਸਦਾ ਪੂਰਾ ਨਾਮ ਹੈ — ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (AB PM-JAY MMSBY)।

ਇਹ ਸਕੀਮ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ‘ਤੇ ਚਲਾਈ ਜਾਂਦੀ ਹੈ, ਜਿਸ ਅੰਦਰ ਤਕਰੀਬਨ 16.65 ਲੱਖ SECC ਪਰਿਵਾਰਾਂ ਦੀ ਪ੍ਰੀਮੀਅਮ ਰਕਮ 60:40 ਦੇ ਅਨੁਪਾਤ ਵਿੱਚ ਭਰੀ ਜਾਂਦੀ ਹੈ। ਮਤਲਬ ਇਹ ਹੋਇਆ ਕਿ ਇਹ ਕੋਈ ਨਵੀਂ ਯੋਜਨਾ ਨਹੀਂ, ਸਗੋਂ ਕੇਂਦਰ ਦੀ ਯੋਜਨਾ ਨੂੰ ਹੀ ਨਵੇਂ ਰੂਪ ਵਿਚ ਪੇਸ਼ ਕੀਤਾ ਗਿਆ।

ਹੁਣ ਜਨਤਾ ਸਵਾਲ ਪੁੱਛ ਰਹੀ ਹੈ ਕਿ:

  • ਕੀ ਇਸ ਯੋਜਨਾ ਨੂੰ ਆਪਣੀ ਦੱਸਣਾ ਲੋਕਾਂ ਨਾਲ ਧੋਖਾ ਨਹੀਂ?
  • ਕੀ ਇਸ ਵਿੱਚ ਕੇਂਦਰ ਦੀ ਭੂਮਿਕਾ ਲੁਕਾਈ ਜਾ ਰਹੀ ਹੈ?

ਇਸ ਸਾਰੇ ਮਾਮਲੇ ਚ ਮੁੱਖ ਮੰਤਰੀ ਅਤੇ ਆਪ ਨੇਤृत्व ਨੂੰ ਜਵਾਬ ਦੇਣਾ ਪਵੇਗਾ ਕਿ ਉਹ ਸੱਚਾਈ ਸਾਂਝੀ ਕਰਨਗੇ ਜਾਂ ਸਿਰਫ਼ ਕ੍ਰੈਡਿਟ ਦੀ ਰਾਜਨੀਤੀ ਕਰਦੇ ਰਹਿਣਗੇ?

By Gurpreet Singh

Leave a Reply

Your email address will not be published. Required fields are marked *