ਖੌਫਨਾਕ ! ਨਦੀ ਕੰਢੇ ਬੈਠੀ ਔਰਤ ਨੂੰ ਖਿੱਚ ਕੇ ਲੈ ਗਿਆ ਮਗਰਮੱਛ, ਇਲਾਕੇ ‘ਚ ਦਹਿਸ਼ਤ

 ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ‘ਚ ਸ਼ੁੱਕਰਵਾਰ ਸਵੇਰੇ ਇੱਕ ਮਗਰਮੱਛ ਨੇ ਨਦੀ ਕੰਢੇ ਬੈਠੀ 40 ਸਾਲਾ ਔਰਤ ਨੂੰ ਮਾਰ ਦਿੱਤਾ। ਸਥਾਨਕ ਲੋਕਾਂ ਨੇ ਦੱਸਿਆ ਕਿ ਪੀੜਤ ਮਾਲਤੀ ਬਾਈ ਸਾਵਣ ਦੇ ਪਵਿੱਤਰ ਮਹੀਨੇ ਦੇ ਪਹਿਲੇ ਦਿਨ ਕਨੀਆਘਾਟ ਪੱਟੀ ਪਿੰਡ ‘ਚ ਨਦੀ ‘ਚ ਨਹਾਉਣ ਗਈ ਸੀ। ਇਲਾਕੇ ਦੇ ਸਬ-ਡਿਵੀਜ਼ਨਲ ਮੈਜਿਸਟ੍ਰੇਟ ਆਰ ਐਲ ਬਾਗੜੀ ਨੇ ਕਿਹਾ ਕਿ ਮਾਲਤੀ ਨਦੀ ਦੇ ਕੋਲ ਬੈਠੀ ਸੀ ਜਦੋਂ ਇੱਕ ਮਗਰਮੱਛ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਪਾਣੀ ‘ਚ ਖਿੱਚ ਲਿਆ।

ਉਨ੍ਹਾਂ ਦੇ ਅਨੁਸਾਰ ਪਿੰਡ ਵਾਸੀਆਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਬਾਅਦ ‘ਚ ਜੰਗਲਾਤ ਵਿਭਾਗ ਤੇ ਰਾਜ ਆਫ਼ਤ ਪ੍ਰਤੀਕਿਰਿਆ ਬਲ ਨੇ ਬਚਾਅ ਕਾਰਜ ਚਲਾਇਆ। ਅਧਿਕਾਰੀ ਨੇ ਕਿਹਾ ਕਿ ਔਰਤ ਦੀ ਲਾਸ਼ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 40 ਕਿਲੋਮੀਟਰ ਦੂਰ ਨਦੀ ਵਿੱਚੋਂ ਐਸਡੀਆਰਐਫ ਦੀ ਇੱਕ ਟੀਮ ਦੁਆਰਾ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਮਾਲਤੀ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਜੰਗਲਾਤ ਵਿਭਾਗ ਨੇ ਜਲ ਭੰਡਾਰ ਦੇ ਨੇੜੇ ਹੋਰਡਿੰਗ ਲਗਾਏ ਹਨ ਤੇ ਪਿੰਡ ਵਾਸੀਆਂ ਨੂੰ ਨਦੀ ‘ਚ ਨਾ ਜਾਣ ਦੀ ਚੇਤਾਵਨੀ ਦਿੱਤੀ ਹੈ ਕਿਉਂਕਿ ਮਗਰਮੱਛਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ

By Rajeev Sharma

Leave a Reply

Your email address will not be published. Required fields are marked *