ਭਾਰਤ ’ਚ ਮਲੇਸ਼ੀਆ ਤੋਂ ਪਾਮ ਤੇਲ ਬਰਾਮਦ, ਬਾਜ਼ਾਰ ਹਿੱਸੇਦਾਰੀ 35 ਫੀਸਦੀ ਹੋਈ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ’ਚ ਮਲੇਸ਼ੀਆ ਤੋਂ ਕੱਚੇ ਪਾਮ ਤੇਲ ਦੀ ਬਰਾਮਦ ਥੋੜ੍ਹੀ ਸੁਸਤੀ ਤੋਂ ਬਾਅਦ ਮਈ ਅਤੇ ਜੂਨ ’ਚ ਫਿਰ ਵਧ ਕੇ 2.5 ਲੱਖ ਟਨ ਪ੍ਰਤੀ ਮਹੀਨਾ ਹੋ ਗਈ।

ਮਲੇਸ਼ੀਅਨ ਪਾਮ ਆਇਲ ਕੌਂਸਲ (ਐੱਮ. ਪੀ. ਓ. ਸੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਬੇਲਵਿੰਦਰ ਸਰੋਨ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਭਾਰਤ ’ਚ ਮਲੇਸ਼ੀਆ ਦੀ ਬਾਜ਼ਾਰ ਹਿੱਸੇਦਾਰੀ 2023 ਦੇ 30 ਫੀਸਦੀ ਤੋਂ ਵਧ ਕੇ 2025 ਦੀ ਪਹਿਲੀ ਛਿਮਾਹੀ ’ਚ 35 ਫੀਸਦੀ ਹੋ ਜਾਵੇਗੀ।

ਸਰੋਨ ਨੇ ‘ਆਈ. ਵੀ. ਪੀ. ਏ. ਗਲੋਬਲ ਰਾਊਂਡ’ ਟੇਬਲ ਦੇ ਚੌਥੇ ਐਡੀਸ਼ਨ ’ਚ ਕਿਹਾ ਕਿ ਅਕਤੂਬਰ 2024 ’ਚ ਮੰਗ ਚਰਮ ’ਤੇ ਪੁੱਜਣ ਤੋਂ ਬਾਅਦ ਇਕ ਵਾਰ ਫਿਰ ਬਰਾਮਦ ’ਚ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਮੁੱਲ ਮੁਕਾਬਲੇਬਾਜ਼ੀ ਅਤੇ ਤਿਉਹਾਰੀ ਸਟਾਕ ਫਿਰ ਤੋਂ ਤਿਆਰ ਕਰਨ ਕਾਰਨ ਤੀਜੀ ਤਿਮਾਹੀ ’ਚ ਵੀ ਸਾਕਾਰਾਤਮਕ ਰੁਝਾਨ ਜਾਰੀ ਰਹਿਣ ਦੀ ਉਮੀਦ ਹੈ।

ਵਾਧਾ ਦਰ ਸਾਲ ਦੇ ਆਖਿਰ ਤੱਕ ਜਾਰੀ ਰਹਿਣ ਦੀ ਉਮੀਦ

ਸਰੋਨ ਨੇ ਕਿਹਾ,‘‘ਪਿਛਲੇ 5 ਸਾਲਾਂ ’ਚ ਭਾਰਤ ’ਚ ਮਲੇਸ਼ੀਆ ਦੀ ਕੱਚੇ ਪਾਮ ਤੇਲ ਦੀ ਬਰਾਮਦ ਔਸਤਨ 25 ਲੱਖ ਟਨ ਸਾਲਾਨਾ ’ਤੇ ਸਥਿਰ ਰਹੀ ਹੈ। ਸੀ. ਈ. ਓ. ਨੇ ਕਿਹਾ,‘‘ਸਾਨੂੰ ਉਮੀਦ ਹੈ ਕਿ ਇਹ ਵਾਧਾ ਦਰ ਸਾਲ ਦੇ ਆਖਿਰ ਤੱਕ ਜਾਰੀ ਰਹੇਗੀ।’’

ਇਕ ਬਿਆਨ ’ਚ ਕਿਹਾ ਗਿਆ ਕਿ ਗੋਲਮੇਜ ਸੰਮੇਲਨ ਦੌਰਾਨ ਐੱਮ. ਪੀ. ਓ. ਸੀ. ਨੇ ਮਲੇਸ਼ੀਆਈ ਪਾਮ ਤੇਲ ਦੇ ਪੋਸ਼ਣ ਸਬੰਧੀ ਅਤੇ ਸਥਿਰਤਾ ਸਬੰਧੀ ਸਬੂਤਾਂ ਨੂੰ ਉਤਸ਼ਾਹ ਦੇਣ ਲਈ ਭਾਰਤੀ ਬਨਸਪਤੀ ਤੇਲ ਉਤਪਾਦਕ ਐਸੋਸੀਏਸ਼ਨ (ਆਈ. ਵੀ. ਪੀ. ਏ.) ਦੇ ਨਾਲ ਇਕ ਸਹਿਯੋਗ ਨੂੰ ਰਸਮੀ ਰੂਪ ਦਿੱਤਾ। ਇਹ ਸਾਂਝੇਦਾਰੀ ਮਾਰਚ 2025 ’ਚ ਆਇਲ ਟੈਕਨੋਲਾਜਿਸਟਸ ਐਸੋਸੀਏਸ਼ਨ ਆਫ ਇੰਡੀਆ (ਓ. ਟੀ. ਏ. ਆਈ.) ਦੇ ਨਾਲ ਹੋਏ ਇਕ ਸਮਝੌਤੇ ਤੋਂ ਬਾਅਦ ਹੋਈ ਹੈ।

By Rajeev Sharma

Leave a Reply

Your email address will not be published. Required fields are marked *