ਜਰਮਨੀ ਦੇ ਗੁਰਦੁਆਰੇ ‘ਚ ਅੰਤਿਮ ਅਰਦਾਸ ਤੋਂ ਰੋਕ – ਸਾਧ ਸੰਗਤ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਕੋਲ ਇਨਸਾਫ਼ ਲਈ ਅਰਦਾਸ ਕੀਤੀ

ਨੈਸ਼ਨਲ ਟਾਈਮਜ਼ ਬਿਊਰੋ :- ਜਰਮਨੀ ਦੇ ਸਿੰਗਨ ਸ਼ਹਿਰ ਸਥਿਤ ਗੁਰਦੁਆਰਾ ਸਾਹਿਬ ‘ਚ ਇਕ ਸਾਧ ਸੰਗੀ ਦੀ ਮਾਤਾ ਜੀ ਦੀ ਅੰਤਿਮ ਅਰਦਾਸ ਅਤੇ ਭੋਗ ਸਮਾਗਮ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਸਥਾਨਕ ਸਾਧ ਸੰਗਤ ਵੱਲੋਂ ਮਰਯਾਦਾ ਅਨੁਸਾਰ ਅਰਦਾਸ ਕਰਨ ਦੀ ਅਰਜ਼ੀ ਦਿੱਤੀ ਗਈ ਸੀ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਗਮ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।

ਸੰਗਤ ਨੇ ਕਮੇਟੀ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਨਿੱਜੀ ਰੰਜਿਸ਼ ਦੇ ਆਧਾਰ ‘ਤੇ ਨਾ ਸਿਰਫ ਅੰਤਿਮ ਅਰਦਾਸ ਰੋਕੀ, ਸਗੋਂ ਪਰਿਵਾਰ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋਣ ਤੱਕ ਦੀ ਮਨਾਹੀ ਕਰ ਦਿੱਤੀ। ਇਸ ਤੋਂ ਇਲਾਵਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਘਰ ਲਿਜਾਣ ਲਈ ਵੀ ਪਰਿਵਾਰਕ ਮੈਂਬਰਾਂ ਦੀ ਬਜਾਏ ਪੰਜ ਹੋਰ ਵਿਅਕਤੀਆਂ ਦੀ ਸ਼ਰਤ ਲਾਈ ਗਈ। ਭੋਗ ਸਮਾਪਤੀ ਮਗਰੋਂ ਵੀ ਗੁਰੂ ਸਰੂਪ ਪਰਿਵਾਰ ਵੱਲੋਂ ਨਹੀਂ, ਸਗੋਂ ਕਮੇਟੀ ਵੱਲੋਂ ਨਿਯੁਕਤ ਵਿਅਕਤੀਆਂ ਰਾਹੀਂ ਹੀ ਵਾਪਸ ਲਿਆਂਦੇ ਜਾਣ ਦੀ ਸ਼ਰਤ ਰੱਖੀ ਗਈ।

ਸਾਧ ਸੰਗਤ ਨੇ ਕਮੇਟੀ ਦੀ ਇਸ ਕਾਰਵਾਈ ਨੂੰ ਧਰਮ ਅਤੇ ਸਿੱਖ ਰਹਿਤ ਮਰਯਾਦਾ ਦੇ ਉਲਟ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਿਸੇ ਇਕ ਵਿਅਕਤੀ ਜਾਂ ਜਥੇਬੰਦੀ ਦੀ ਨਿੱਜੀ ਜਾਇਦਾਦ ਨਹੀਂ, ਸਗੋਂ ਹਰ ਸਿੱਖ ਦਾ ਸਾਂਝਾ ਧਾਰਮਿਕ ਸਥਾਨ ਹੈ।

ਸੰਗਤ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ, ਅਤੇ ਗੁਰਦੁਆਰਾ ਕਮੇਟੀ ਨੂੰ ਤਲਬ ਕਰਕੇ ਧਰਮ ਮਰਯਾਦਾ ਦੀ ਉਲੰਘਣਾ ਬਾਰੇ ਪੁੱਛਗਿੱਛ ਕਰਨ। ਉਨ੍ਹਾਂ ਦੀ ਮੰਗ ਹੈ ਕਿ ਪੀੜਤ ਪਰਿਵਾਰ ਨੂੰ ਗੁਰਦੁਆਰੇ ਵਿਚ ਅੰਤਿਮ ਅਰਦਾਸ ਅਤੇ ਭੋਗ ਕਰਨ ਦੀ ਪੂਰੀ ਇਜਾਜ਼ਤ ਦਿੱਤੀ ਜਾਵੇ, ਜੋ ਉਨ੍ਹਾਂ ਦਾ ਧਾਰਮਿਕ ਅਤੇ ਆਤਮਕ ਅਧਿਕਾਰ ਹੈ।

ਗੁਰਦੁਆਰਾ ਸਾਹਿਬ ਸਿੰਗਨ (Stockholzstraße 7, 78224 Singen, Germany) ਦੇ ਪ੍ਰਬੰਧਕ ਮੈਂਬਰ:

  • ਪ੍ਰਧਾਨ: ਦਵਿੰਦਰ ਸਿੰਘ (+49 172 5856995)
  • ਉਪ ਪ੍ਰਧਾਨ: ਲਖਬੀਰ ਸਿੰਘ (+49 1522 583178)
  • ਮੈਂਬਰ: ਅਮਰਜੀਤ ਸਿੰਘ ਮਲਤਾਣੀ, ਰਜਵੰਤ ਸਿੰਘ, ਪਰਮਜੀਤ ਸਿੰਘ ਲੌਂਗਿਆ, ਹਰਪ੍ਰੀਤ ਸਿੰਘ, ਬਚਨ ਸਿੰਘ, ਬਜਿੰਦਰ ਸਿੰਘ

ਯਾਚਿਕਾਕਾਰ:
ਰਾਜਵਿੰਦਰ ਸਿੰਘ
Brüningstrasse 92, 6074 Giswil, Switzerland
(ਸਾਧ ਸੰਗਤ ਦੀ ਅਗਵਾਈ ਵਿਚ)
ਫੋਨ: +41786730809
ਈਮੇਲ: rsp@gmx.ch

By Rajeev Sharma

Leave a Reply

Your email address will not be published. Required fields are marked *