ਨੈਸ਼ਨਲ ਟਾਈਮਜ਼ ਬਿਊਰੋ :- ਪੁਲਸ ਨੇ ਚਾਰ ਮਹੀਨੇ ਪਹਿਲਾਂ ਦੋ ਗਰੋਹਾਂ ਦੀ ਆਪਸੀ ਗੋਲੀਬਾਰੀ ਦੌਰਾਨ ਮਾਰੀ ਗਈ 21 ਸਾਲਾ ਪੰਜਾਬਣ ਮੁਟਿਆਰ ਹਰਸਿਮਰਤ ਰੰਧਾਵਾ ਦੇ ਕਥਿਤ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ 17 ਅਪ੍ਰੈਲ ਨੂੰ ਹਮਿਲਟਨ ਦੇ ਅੱਪਰ ਜੇਮਜ਼ ਖੇਤਰ ਵਿੱਚ ਵਾਪਰੀ ਸੀ, ਜਿੱਥੇ ਬੱਸ ਅੱਡੇ ’ਤੇ ਖੜ੍ਹੀ ਹਰਸਿਮਰਤ ਨੂੰ ਗੋਲੀ ਲੱਗੀ ਸੀ ਤੇ ਹਸਪਤਾਲ ਜਾਂਦੇ ਹੋਏ ਉਸ ਦੀ ਮੌਤ ਹੋ ਗਈ ਸੀ।
ਪੁਲੀਸ ਬੁਲਾਰੇ ਡੈਰੀ ਰੀਡ ਅਨੁਸਾਰ ਪੁਲਸ ਉਦੋਂ ਤੋਂ ਹੀ ਦੋਵਾਂ ਗਰੋਹਾਂ ਸਬੰਧਿਤ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਤੇ ਆਖਰ 32 ਸਾਲਾ ਮੁਲਜ਼ਮ, ਜਿਸ ਦਾ ਨਾਂ ਜਾਰੀ ਨਹੀਂ ਕੀਤਾ ਗਿਆ, ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ। ਗੈਰਤਲਬ ਹੈ ਕਿ ਹਰਸਿਮਰਤ ਰੰਧਾਵਾ ਸਟੱਡੀ ਵੀਜ਼ੇ ’ਤੇ ਕੈਨੇਡਾ ਆਈ ਸੀ ਤੇ ਮੋਹਾਵਕ ਕਾਲਜ ਪੜ੍ਹਦੀ ਸੀ। ਪੁਲੀਸ ਬੁਲਾਰੇ ਅਨੁਸਾਰ ਮੁਲਜ਼ਮ ਖ਼ਿਲਾਫ਼ ਸਖਤ ਦੋਸ਼ ਆਇਦ ਕੀਤੇ ਗਏ ਹਨ।