ਅਗਲੀਆਂ ਚੋਣਾਂ ਵਿਚ ਗ੍ਰੀਨ ਪਾਰਟੀ ਦੀ ਲੀਡਰ ਨਹੀਂ ਹੋਣਗੇ ਐਲੀਜ਼ਾਬੈਥ ਮੇਅ

ਨੈਸ਼ਨਲ ਟਾਈਮਜ਼ ਬਿਊਰੋ :- ਗ੍ਰੀਨ ਪਾਰਟੀ ਲੀਡਰ ਐਲੀਜ਼ਾਬੈਥ ਮੇਅ ਨੇ ਮੰਗਲਵਾਰ ਨੂੰ ਆਪਣੇ ਸਮਰਥਕਾਂ ਨੂੰ ਦੱਸਿਆ ਕਿ ਅਗਲੀਆਂ ਚੋਣਾਂ ਵਿਚ ਉਹ ਪਾਰਟੀ ਦੀ ਅਗਵਾਈ ਨਹੀਂ ਕਰਨਗੇ।

ਮੇਅ, ਜੋ ਕਿ ਇਸ ਸਮੇਂ ਇਕਲੌਤੀ ਗ੍ਰੀਨ ਪਾਰਟੀ ਐਮਪੀ ਹੈ, ਨੇ ਪਾਰਟੀ ਮੈਂਬਰਾਂ ਨੂੰ ਭੇਜੀ ਇੱਕ ਈਮੇਲ ਵਿਚ ਇਸ ਬਾਬਤ ਐਲਾਨ ਕੀਤਾ। ਉਹਨਾਂ ਕਿਹਾ ਕਿ ਉਹ ਬਤੌਰ ਐਮਪੀ ਬਣੇ ਰਹਿਣਗੇ ਅਤੇ ਅਗਾਮੀ ਲੀਡਰਸ਼ਿਪ ਸਮੀਖਿਆ ਤੱਕ ਲੀਡਰ ਦੀਆਂ ਜ਼ਿੰਮੇਵਾਰੀ ਨਿਭਾਉਣਗੇ।

ਮੇਅ ਨੇ 2008 ਤੋਂ ਲੈ ਕੇ ਹੁਣ ਤੱਕ ਪੰਜ ਫ਼ੈਡਰਲ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕੀਤੀ ਹੈ। 2019 ਦੀਆਂ ਵੋਟਾਂ ਤੋਂ ਬਾਅਦ ਉਹਨਾਂ ਨੇ ਲੀਡਰਸ਼ਿਪ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਪਾਰਟੀ ਨੇ ਅਗਲੀਆਂ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਨ ਲਈ ਅਨੈਮੀ ਪੌਲ ਨੂੰ ਚੁਣਿਆ ਸੀ।

2021 ਦੀਆਂ ਚੋਣਾਂ ਮਗਰੋਂ ਅਨੈਮੀ ਪੌਲ ਨੇ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਮੇਅ ਜੌਨਾਥਨ ਪੇਡਨੌ ਨਾਲ ਪਾਰਟੀ ਦੇ ਕੋ-ਲੀਡਰ ਬਣੇ।

ਪੇਡਨੌ ਨੇ ਪਿਛਲੇਟ ਸਪਰਿੰਗ ਵਿੱਚ ਗ੍ਰੀਨ ਪਾਰਟੀ ਦੀ ਰਾਸ਼ਟਰੀ ਮੁਹਿੰਮ ਦੀ ਅਗਵਾਈ ਕੀਤੀ ਸੀ, ਪਰ ਉਹ ਸੀਟ ਹਾਸਲ ਕਰਨ ਵਿੱਚ ਅਸਫਲ ਰਹੇ। ਚੋਣਾਂ ਤੋਂ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ, ਜਿਸ ਨਾਲ ਮੇਅ ਇਕੱਲੇ ਪਾਰਟੀ ਲੀਡਰ ਰਹਿ ਗਏ।

ਮੰਗਲਵਾਰ ਨੂੰ ਆਪਣੀ ਈਮੇਲ ਵਿੱਚ, ਮੇਅ ਨੇ ਕਿਹਾ ਕਿ ਪਾਰਟੀ ਦੀ ਗਵਰਨਿੰਗ ਕੌਂਸਲ ਲੀਡਰਸ਼ਿਪ ਚੋਣ ਲਈ ਸਹੀ ਸਮਾਂ ਤੈਅ ਕਰੇਗੀ, ਅਤੇ ਪਾਰਟੀ ਇਸਨੂੰ ਸਕਾਰਾਤਮਕ ਅਨੁਭਵ ਬਣਾਉਣ ਲਈ ਦ੍ਰਿੜ ਹੈ।

By Gurpreet Singh

Leave a Reply

Your email address will not be published. Required fields are marked *