ਨੈਸ਼ਨਲ ਟਾਈਮਜ਼ ਬਿਊਰੋ :- ਮਾਨਸਾ ਵਿੱਚ 2 ਨੌਜਵਾਨ ਤੇ ਇੱਕ ਲੜਕੀ ਚਿੱਟੇ ਦਾ ਸੇਵਨ ਕਰ ਰਹੇ ਸਨ ਤਾਂ ਮੁਹੱਲਾ ਵਾਸੀਆਂ ਨੇ ਇਸ ਦੀ ਸੂਚਨਾ ਤੁਰੰਤ ਪਰਵਿੰਦਰ ਝੋਟੇ ਨੂੰ ਦਿੱਤੀ। ਸੂਚਨਾ ਮਿਲਣ ਉਤੇ ਪਰਵਿੰਦਰ ਝੋਟਾ ਮੌਕੇ ਉਤੇ ਪਹੁੰਚ ਗਿਆ ਤੇ ਤਿੰਨਾਂ ਨੂੰ ਫੜ੍ਹ ਕੇ ਪੁਲਿਸ ਬੁਲਾ ਲਈ। ਇਨ੍ਹਾਂ ਨੇ ਨੌਜਵਾਨਾਂ ਨੇ ਜਿਸ ਘਰ ਤੋਂ ਚਿੱਟਾ ਲਿਆਂਦਾ ਸੀ ਪਰਵਿੰਦਰ ਝੋਟੇ ਨੇ ਲਾਈਵ ਹੋ ਕੇ ਪੁਲਿਸ ਉਸ ਘਰ ਉਤੇ ਰੇਡ ਕਰਵਾਈ।
ਇਸ ਤੋਂ ਬਾਅਦ ਪੁਲਿਸ ਨੇ ਦੋ ਔਰਤਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਸ਼ੇ ਦੀ ਓਵਰਡੋਜ ਦੇ ਨਾਲ ਪੰਜਾਬ ਦੇ ਵਿੱਚ ਨਿੱਤ ਦਿਨ ਮੌਤਾਂ ਹੋ ਰਹੀਆਂ ਹਨ ਤੇ ਨਸ਼ੇ ਦੀ ਓਵਰਡੋਜ਼ ਨਾਲ ਸੜਕਾਂ ਅਤੇ ਗਲੀਆਂ ਵਿੱਚ ਨੌਜਵਾਨ ਡਿੱਗੇ ਹੋਏ ਮਿਲਦੇ ਹਨ। ਅੱਜ ਮਾਨਸਾ ਵਿੱਚ ਇੱਕ ਲੜਕੀ ਤੇ ਦੋ ਨੌਜਵਾਨ ਨਸ਼ਾ ਕਰ ਰਹੇ ਸੀ ਜਿਸ ਦੀ ਸੂਚਨਾ ਮੁਹੱਲਾ ਵਾਸੀਆਂ ਵੱਲੋਂ ਮਾਨਸਾ ਵਿੱਚ ਨਸ਼ਿਆਂ ਖਿਲਾਫ ਲੜਨ ਵਾਲੇ ਪਰਵਿੰਦਰ ਸਿੰਘ ਝੋਟੇ ਨੂੰ ਦਿੱਤੀ ਤਾਂ ਉਸਨੇ ਤੁਰੰਤ ਮੌਕੇ ਉਤੇ ਪਹੁੰਚ ਕੇ ਲੜਕੀ ਸਮੇਤ ਦੋ ਨੌਜਵਾਨਾਂ ਨੂੰ ਫੜ ਲਿਆ ਤੇ ਤੁਰੰਤ ਦੋ ਥਾਣਿਆਂ ਦੀ ਪੁਲਿਸ ਬੁਲਾ ਲਈ ਜਿਨ੍ਹਾਂ ਲੋਕਾਂ ਤੋਂ ਇਹ ਨੌਜਵਾਨ ਨਸ਼ਾ ਲੈ ਕੇ ਆਏ ਸਨ।
ਪਰਵਿੰਦਰ ਝੋਟੇ ਨੇ ਲਾਈਵ ਹੋ ਕੇ ਪੁਲਿਸ ਦੀ ਉਨ੍ਹਾਂ ਦੇ ਘਰ ਰੇਡ ਕਰਵਾਈ ਤਾਂ ਪੁਲਿਸ ਨੇ ਦੋ ਔਰਤਾਂ ਨੂੰ ਤੁਰੰਤ ਹਿਰਾਸਤ ਦੇ ਵਿੱਚ ਲੈ ਲਿਆ ਹੈ। ਪਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ ਅਤੇ ਅੱਜ ਫਿਰ ਦੋ ਨੌਜਵਾਨਾਂ ਸਮੇਤ ਇੱਕ ਲੜਕੀ ਨਸ਼ਾ ਕਰ ਰਹੀ ਸੀ ਤਾਂ ਇਸ ਲੜਕੀ ਨੇ ਦੱਸਿਆ ਕਿ ਉਹ ਮਾਨਸਾ ਦੇ ਭੱਠਾ ਬਸਤੀ ਵਿੱਚੋਂ 2000 ਰੁਪਏ ਦਾ ਲੈ ਕੇ ਆਈ ਹੈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਬੁਲਾ ਕੇ ਉਸ ਘਰ ਉਤੇ ਰੇਡ ਕਰਵਾਈ ਗਈ ਤਾਂ ਪੁਲਿਸ ਨੇ ਦੋ ਔਰਤਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੀੜਤ ਲੜਕੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਨਰਸਿੰਗ ਦਾ ਕੰਮ ਕਰਦੀ ਹੈ ਅਤੇ ਉਸ ਦੇ ਦੋਸਤਾਂ ਨੇ ਉਸ ਨੂੰ ਚਿੱਟੇ ਦੇ ਆਦੀ ਬਣਾ ਦਿੱਤਾ ਹੈ ਅਤੇ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਉਹ ਨਸ਼ਾ ਕਰ ਰਹੀ ਹੈ ਜਿਸ ਕਾਰਨ ਉਹ ਮਾਨਸਾ ਵਿੱਚ ਹੁਣ ਦੋ ਮਹੀਨਿਆਂ ਤੋਂ ਆਪਣੇ ਘਰ ਆਈ ਹੋਈ ਹੈ ਅਤੇ ਨਸ਼ਾ ਕਰ ਰਹੀ ਹੈ।
