“ਦੀਨਾਨਗਰ: ਹੜ੍ਹ ਵਿੱਚ ਫਸੇ ਨਵੋਦਿਆ ਸਕੂਲ ਦਬੂੜੀ ਦੇ 400 ਬੱਚੇ, ਰੈਸਕਿਊ ਟੀਮ ਨੇ ਕੀਤਾ ਬਚਾਵ”

ਦੀਨਾਨਗਰ- ਵਿਧਾਨ ਸਭਾ ਹਲਕਾ ਦੀਨਾ ਨਗਰ ਅਧੀਨ ਆਉਂਦੇ ਪਿੰਡ ਦਬੂੜੀ ਵਿਖੇ ਸਥਿਤ ਜਵਾਹਰ ਨਵੋਦਿਆ ਸਕੂਲ ਦਬੂੜੀ ਦੇ ਵਿੱਚ 400 ਵਿਦਿਆਰਥੀ ਹੜ ਦੇ ਪਾਣੀ ਵਿੱਚ ਕੈਦ ਹੋ ਗਏ ਸਨ। ਦੱਸ ਦਈਏ ਕਿ ਰਾਵੀ ਦਰਿਆ ਦਾ ਪਾਣੀ ਹੱਦਾ ਟੱਪ ਕੇ ਕਰੀਬ 12-13 ਕਿਲੋਮੀਟਰ ਦੂਰ ਤੱਕ ਪਹੁੰਚ ਚੁੱਕਿਆ ਹੈ ਅਤੇ ਇਹ ਪਾਣੀ ਨੇੜੇ ਤੇੜੇ ਦੇ ਸਾਰੇ ਪਿੰਡਾਂ ਨੂੰ ਚਪੇਟ ਵਿੱਚ ਲੈਂਦਾ ਹੋਇਆ ਤੇਜ਼ੀ ਰਸਤੇ ਵਿੱਚ ਦਬੂੜੀ ਜਿੱਥੇ ਜਵਾਹਰ ਨਵੋਦਿਆ ਸਕੂਲ ਸਥਿਤ ਹੈ ਅਤੇ ਹੋਰ ਵੀ ਕਈ ਪਿੰਡ ਆਉਂਦੇ ਹਨ । ਜਵਾਹਰ ਨਵੋਦਿਆ ਸਕੂਲ ਵਿੱਚ ਕਰੀਬ ਪੰਜ ਫੁੱਟ ਪਾਣੀ ਖੜਾ ਹੋ ਗਿਆ ਹੈ।

ਇਸ ਸਕੂਲ ਵਿੱਚ 400 ਦੇ ਕਰੀਬ ਬੱਚਿਆ ਸਮੇਤ ਸਕੂਲ ਸਟਾਫ ਵੀ ਫੱਸਿਆ ਹੋਇਆਂ ਸੀ ਇਸ ਨੂੰ ਲੈਕੇ ਬੱਚਿਆਂ ਦੇ ਮਾਪੇ ਵੀ ਸਕੂਲ ਤੋਂ 2 ਕਿਲੋਮੀਟਰ ਦੂਰ ਖੜ੍ਹੇ ਹੋ ਕੇ ਹੀ ਆਪਣੇ ਬੱਚਿਆਂ ਨੂੰ ਸੁਰੱਖਿਅਤ ਕੱਢਣ ਦਾ ਪ੍ਰਸਾਸਨ ਵਲੋਂ ਇੰਤਜ਼ਾਰ ਕਰ ਰਹੇ ਹਨ ਜਦ ਸਕੂਲ ਵਿੱਚ ਰੈਸਕਿਊ ਟੀਮ ਅਤੇ ਲੋਕਲ ਪਿੰਡ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਮਿਲ ਕੇ ਬੱਚਿਆਂ ਨੂੰ ਸੁਰੱਖਿਅਤ ਕੱਢ ਕੇ ਕੁਝ ਦੂਰੀ ਤੇ ਉਹਨਾਂ ਦੇ ਖੜੇ ਪਰਿਵਾਰਿਕ ਮੈਂਬਰਾਂ ਦੇ ਬੱਚੇ ਹਵਾਲੇ ਕੀਤੇ ਗਏ ਹਨ।

By Gurpreet Singh

Leave a Reply

Your email address will not be published. Required fields are marked *