ਬੇਟਾ ਬਚਾਓ, ਦੇਸ਼ ਬਚਾਓ!
ਨੈਸ਼ਨਲ ਟਾਈਮਜ਼ ਬਿਊਰੋ :- ਸਮਾਜ ਵਿੱਚ ਬਰਾਬਰੀ ਅਤੇ ਨਿਆਂ ਦੀ ਅਵਾਜ਼ ਬੁਲੰਦ ਕਰਦਿਆਂ ਆਵਾਜ਼ ਪਾਵਰ ਆਫ਼ ਮੈਨ ਵੈਲਫੇਅਰ ਸੋਸਾਇਟੀ (APOM) ਵੱਲੋਂ ਪੁਰਸ਼ਾਂ ਦੇ ਹੱਕਾਂ ਦੀ ਰਾਖੀ ਲਈ ਖ਼ਾਸ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਮੁੱਖ ਮਕਸਦ, ਉਹਨਾਂ ਮਾਮਲਿਆਂ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ, ਜਿੱਥੇ ਪੁਰਸ਼ ਝੂਠੇ ਕੇਸਾਂ ਜਾਂ ਬੇਬੁਨਿਆਦ ਦੋਸ਼ਾਂ ਕਾਰਨ ਮਾਨਸਿਕ, ਸਮਾਜਿਕ ਤੇ ਆਰਥਿਕ ਤਣਾਅ ਦਾ ਸ਼ਿਕਾਰ ਬਣਦੇ ਹਨ।
SHO ਨਾਲ ਸੰਗਠਨ ਦੀ ਮੁਲਾਕਾਤ
ਮੁਹਿੰਮ ਦੇ ਪਹਿਲੇ ਪੜਾਅ ਤਹਿਤ, ਪ੍ਰਧਾਨ ਅਨਮੋਲ ਡਾਂਗ, ਉਪ-ਪ੍ਰਧਾਨ ਗੁਰਪ੍ਰੀਤ ਇੰਦਰ ਸਿੰਘ, ਕੈਸ਼ਿਅਰ ਗੌਰਵ ਸ਼ਾਹੀ ਸਮੇਤ ਕਈ ਮੈਂਬਰਾਂ ਨੇ ਤਿੱਬਾ ਰੋਡ ਥਾਣੇ ਦੇ SHO ਜਸਪਾਲ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੰਸਥਾ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਕਿ ਉਹ ਕਿਸੇ ਇਕ ਪੱਖ ਦੀ ਵਕਾਲਤ ਨਹੀਂ ਕਰ ਰਹੇ, ਸਗੋਂ ਨਿਰਪੱਖ ਨਿਆਂ ਦੀ ਮੰਗ ਕਰ ਰਹੇ ਹਨ ਤਾਂ ਜੋਂ ਬੇਕਸੂਰਾਂ ਤੇ ਨਿਰਦੋਸ਼ਾਂ ਨੂੰ ਬਚਾਇਆ ਜਾ ਸਕੇ।

ਨਿਰਪੱਖ ਜਾਂਚ ਦੀ ਮੰਗ
ਸੰਸਥਾ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਜੇ ਕੋਈ ਮਰਦ ਦੋਸ਼ੀ ਹੈ ਤਾਂ ਉਸ ਉੱਤੇ ਸਖ਼ਤ ਕਾਰਵਾਈ ਹੋਵੇ, ਪਰ ਜੇ ਉਹ ਬੇਗੁਨਾਹ ਹੈ ਤਾਂ ਉਸ ਨੂੰ ਬਿਨਾ ਕਾਰਨ ਸਜ਼ਾ ਨਾ ਭੁਗਤਣੀ ਪਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਝੂਠੇ ਕੇਸ ਦਰਜ ਕਰਨ ਵਾਲਿਆਂ ਖ਼ਿਲਾਫ਼ ਵੀ FIR ਹੋਣੀ ਚਾਹੀਦੀ ਹੈ, ਕਿਉਂਕਿ ਅਸਲੀ ਬਰਾਬਰੀ ਤਦ ਹੀ ਸੰਭਵ ਹੈ ਜਦੋਂ ਦੋਵੇਂ ਪੱਖਾਂ ਨਾਲ ਨਿਰਪੱਖਤਾ ਨਾਲ ਵਤੀਰਾ ਕੀਤਾ ਜਾਵੇ।
ਨਿਆਂ ਪ੍ਰਣਾਲੀ ‘ਤੇ ਭਰੋਸਾ
ਆਗੂਆਂ ਨੇ ਧਿਆਨ ਦਿਵਾਇਆ ਕਿ ਅਕਸਰ ਔਰਤਾਂ ਵੱਲੋਂ ਲਗਾਏ ਦੋਸ਼ਾਂ ਨੂੰ ਬਿਨਾ ਗਹਿਰਾਈ ਨਾਲ ਜਾਂਚ ਕੀਤੇ ਹੀ ਸੱਚ ਮੰਨ ਲਿਆ ਜਾਂਦਾ ਹੈ, ਜਿਸ ਕਾਰਨ ਮਰਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਾਲਾਂ ਤੱਕ ਬੇਵਜ੍ਹਾ ਤਣਾਅ ਅਤੇ ਬਦਨਾਮੀ ਝੱਲਣੀ ਪੈਂਦੀ ਹੈ। ਇਹ ਸਿਰਫ਼ ਨਿਆਂ ਪ੍ਰਣਾਲੀ ‘ਤੇ ਲੋਕਾਂ ਦਾ ਭਰੋਸਾ ਨਹੀਂ ਡਲੋਂਦਾ, ਸਗੋਂ ਸਮਾਜ ਵਿੱਚ ਅਸਮਾਨਤਾ ਨੂੰ ਵੀ ਵਧਾਉਂਦਾ ਹੈ।
ਲੋਕਾਂ ਲਈ ਹੈਲਪਲਾਈਨ ਟੀਮ
APOM ਨੇ ਪੁਰਸ਼ਾਂ ਦੀ ਸਹਾਇਤਾ ਲਈ ਵਿਸ਼ੇਸ਼ ਹੈਲਪਲਾਈਨ ਟੀਮ ਬਣਾਈ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਜੁੜੇ ਮੈਂਬਰ ਸ਼ਾਮਲ ਹਨ:
- ਗੁਰਪ੍ਰੀਤ ਇੰਦਰ ਸਿੰਘ (NRI ਟੀਮ) 📲 8146224052
- ਅਰਸ਼ (NRI ਟੀਮ) 📲 +44 7440108736
- ਸੋਨੂ ਯਾਦਵ (ਪੰਜਾਬ ਟੀਮ) 📲 7087238617
- ਮਨਦੀਪ ਕੌਰ (ਪੰਜਾਬ ਟੀਮ) 📲 7087238612
- ਕਮਲਜੀਤ ਕੌਰ (ਹਰਿਆਣਾ ਟੀਮ) 📲 7087238619
- ਮੋਹਦ ਯੂਨੁਸ (ਜੰਮੂ-ਕਸ਼ਮੀਰ ਟੀਮ) 📲 7087238620
- ਆਸਿਨ (ਯੂ.ਪੀ. ਟੀਮ) 📲 7087238613
- ਮੁਨੀਸ਼ (ਪੰਜਾਬ ਟੀਮ) 📲 9872737460
- ਰਾਹੁਲ ਮੋਹਰ (ਦਿੱਲੀ ਟੀਮ) 📲 7503029117
ਅਸਲੀ ਸੰਦੇਸ਼ : ਬਰਾਬਰੀ ਹੀ ਇਨਸਾਫ਼
ਸੰਸਥਾ ਵੱਲੋਂ ਸਪਸ਼ਟ ਸੰਦੇਸ਼ ਦਿੱਤਾ ਗਿਆ ਕਿ ਉਹ ਬਰਾਬਰੀ ਦੇ ਸਿਧਾਂਤ ‘ਤੇ ਟਿਕੇ ਹਨ। ਜੇ ਮਰਦ ਗਲਤ ਹਨ ਤਾਂ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇ, ਪਰ ਜੇ ਉਹ ਬੇਗੁਨਾਹ ਹਨ ਤਾਂ ਉਨ੍ਹਾਂ ਦੀ ਇੱਜਤ ਤੇ ਹੱਕਾਂ ਦੀ ਰੱਖਿਆ ਵੀ ਸਮਾਜ ਅਤੇ ਕਾਨੂੰਨ ਦੀ ਜ਼ਿੰਮੇਵਾਰੀ ਹੈ।
