ਮੌਸਮ ਵਿਭਾਗ ਤੇ BBMB ਖ਼ਿਲਾਫ਼ ਹੋਵੇ FIR, ਪੰਜਾਬ ਵਿਧਾਨ ਸਭਾ ‘ਚ ਉੱਠੀ ਮੰਗ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਭਾਰਤੀ ਮੌਸਮ ਵਿਭਾਗ (IMD) ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਜਲੰਧਰ ਛਾਉਣੀ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬੀ.ਬੀ.ਐੱਮ.ਬੀ. ਤੇ ਆਈ.ਐੱਮ.ਡੀ. ਨੇ ਪੰਜਾਬ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ BBMB ‘ਤੇ FIR ਦਰਜ ਕੀਤੀ ਹੈ ਤੇ ਪੰਜਾਬ ਵਿਚ ਵੀ ਅਜਿਹਾ ਹੋਣਾ ਚਾਹੀਦਾ ਹੈ। 

ਪਰਗਟ ਸਿੰਘ ਨੇ ਕਿਹਾ ਕਿ ਸਿਰਫ਼ ਇੱਥੇ ਮਤੇ ਪਾਉਣ ਨਾਲ ਕੁਝ ਨਹੀਂ ਹੋਣਾ, ਸਾਨੂੰ ਸਿਆਸੀ ਲੜਾਈ ਵੀ ਨਾਲ ਹੀ ਲੜਣ ਦੀ ਲੋੜ ਹੈ। ਜੇ ਬੀ.ਬੀ.ਐੱਮ.ਬੀ. ਤੇ ਆਈ.ਐੱਮ.ਡੀ. ਖ਼ਿਲਾਫ਼ ਪਰਚਾ ਦਰਜ ਨਾ ਕੀਤਾ ਗਿਆ ਤਾਂ ਸਾਡੇ ਨਾਲ ਭਵਿੱਖ ਵਿਚ ਵੀ ਅਜਿਹਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮਤੇ ਕਿਸੇ ਬਾਬੂ ਕੋਲ ਹੀ ਨਾ ਪਏ ਰਹਿ ਜਾਣ। ਅਸੀਂ ਸ਼ੁੱਭਕਰਨ ਦੇ ਮਾਮਲੇ ਵਿਚ ਵੀ ਹਰਿਆਣਾ ਦੀ ਭਾਜਪਾ ਸਰਕਾਰ ਦੇ ਖ਼ਿਲਾਫ਼ ਪਰਚਾ ਦਰਜ ਨਹੀਂ ਸੀ ਕਰ ਸਕੇ। ਉਨ੍ਹਾਂ ਪੰਜਾਬ ਸਰਕਾਰ ਨੂੰ ਡੈਮ ਸੇਫਟੀ ਐਕਟ ਲਿਆਉਣ ਦੀ ਵੀ ਅਪੀਲ ਕੀਤੀ ਤੇ ਕਿਹਾ ਕਿ ਉਸ ਲਈ ਸਾਰੇ ਇਕੱਠੇ ਹੋ ਕੇ ਉੱਥੇ ਜਾਣ ਲਈ ਤਿਆਰ ਹਾਂ।

By Gurpreet Singh

Leave a Reply

Your email address will not be published. Required fields are marked *