ਨੈਸ਼ਨਲ ਟਾਈਮਜ਼ ਬਿਊਰੋ :- ਬੀਤੇ ਦਿਨ ਜਿੱਥੇ ਸਭ ਤੋ ਵੱਧ ਤਾਪਮਾਨ ਮੁਹਾਲੀ ‘ਚ 33.9 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 31 ਡਿਗਰੀ, ਲੁਧਿਆਣਾ ਦਾ 31.9 ਡਿਗਰੀ, ਪਟਿਆਲਾ ਦਾ 33.7 ਡਿਗਰੀ, ਬਠਿੰਡਾ ਦਾ 33.2 ਡਿਗਰੀ, ਗੁਰਦਾਸਪੁਰ ਦਾ 31 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 31.8 ਡਿਗਰੀ, ਬਠਿੰਡਾ ਦਾ 33.6 ਡਿਗਰੀ ਦਰਜ ਕੀਤਾ ਗਿਆ।
ਪੰਜਾਬ ਦੇ ਤਾਪਮਾਨ ‘ਚ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 4-5 ਦਿਨਾਂ ‘ਚ ਵੀ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਪੰਜਾਬ ਦਾ ਤਾਪਮਾਨ ਆਮ ਦੇ ਕਰੀਬ ਹੈ। ਬੀਤੇ ਦਿਨ ਦੀ ਗੱਲ ਕਰੀਏ ਦਾ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ 33.9 ਡਿਗਰੀ ਮੁਹਾਲੀ ‘ਚ ਦਰਜ ਕੀਤਾ ਗਿਆ।
ਦੀਵਾਲੀ ਤੋਂ ਪਹਿਲਾਂ ਪੰਜਾਬ ਦੀ ਹਵਾ ਦੀ ਗੁਣਵੱਤਾ ਖ਼ਰਾਬ ਹੋ ਰਹੀ ਹੈ। ਬੀਤੇ ਦਿਨ ਪੰਜਾਬ ਦਾ ਔਸਤ AQI 149 ਪਹੁੰਚ ਗਿਆ ਜੋ ਕਿ ਖ਼ਰਾਬ ਸ਼੍ਰੇਣੀ ‘ਚ ਆਉਂਦਾ ਹੈ। ਉੱਥੇ ਹੀ, ਸਭ ਤੋਂ ਵੱਧ AQI ਬਠਿੰਡਾ ‘ਚ 281 ਦਰਜ ਕੀਤਾ ਗਿਆ। ਦੀਵਾਲੀ ਤੋਂ ਬਾਅਦ ਕੁੱਝ ਦਿਨਾਂ ਤੱਕ ਹਵਾ ਪ੍ਰਦੂਸ਼ਤ ਰਹਿ ਸਕਦੀ ਹੈ। ਇਸ ਦੌਰਾਨ ਬਦਲਦੇ ਮੌਸਮ ਤੇ ਤਿਉਹਾਰੀ ਸੀਜ਼ਨ ‘ਚ ਲੋਕਾਂ ਨੂੰ ਆਪਣੇ ਸਿਹਤ ‘ਤੇ ਵੀ ਧਿਆਨ ਦੇਣ ਦੀ ਲੋੜ ਹੋਵੇਗੀ। ਦੀਵਾਲੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਅੱਜ (ਸੋਮਵਾਰ) ਰਾਤ 8 ਤੋਂ 10 ਵਜੇ ਤੱਕ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਅਗਲੇ ਤਿੰਨ ਦਿਨਾਂ ਦੇ ਅਪਡੇਟ ਅਨੁਸਾਰ ਬਾਰਿਸ਼ ਦਾ ਕੋਈ ਅਲਰਟ ਨਹੀਂ ਹੈ। 23 ਅਕਤੂਬਰ ਤੱਕ ਮੌਸਮ ਖੁਸ਼ਕ ਰਹੇਗਾ।
ਜ਼ਿਲ੍ਹਿਆਂ ਦਾ ਵੱਧ ਤੋਂ ਵੱਧ ਤਾਪਮਾਨ
ਬੀਤੇ ਦਿਨ ਜਿੱਥੇ ਸਭ ਤੋ ਵੱਧ ਤਾਪਮਾਨ ਮੁਹਾਲੀ ‘ਚ 33.9 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 31 ਡਿਗਰੀ, ਲੁਧਿਆਣਾ ਦਾ 31.9 ਡਿਗਰੀ, ਪਟਿਆਲਾ ਦਾ 33.7 ਡਿਗਰੀ, ਬਠਿੰਡਾ ਦਾ 33.2 ਡਿਗਰੀ, ਗੁਰਦਾਸਪੁਰ ਦਾ 31 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 31.8 ਡਿਗਰੀ, ਬਠਿੰਡਾ ਦਾ 33.6 ਡਿਗਰੀ ਦਰਜ ਕੀਤਾ ਗਿਆ।
ਅਬੋਹਰ (ਫਾਜ਼ਿਲਕਾ) ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ, ਫਿਰੋਜ਼ਪੁਰ ਦਾ 32.4 ਡਿਗਰੀ, ਹੁਸ਼ਿਆਰਪੁਰ ਦਾ 31.2 ਡਿਗਰੀ, ਪਠਾਨਕੋਟ ਜਦਾ 31.5 ਡਿਗਰੀ, ਥੀਨ ਡੈਮ ਪਠਾਨਕੋਟ ਦਾ 29,8 ਡਿਗਰੀ, ਰੋਪੜ ਦਾ 33.5 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 31.5 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 32.4 ਡਿਗਰੀ ਦਰਜ ਕੀਤਾ ਗਿਆ।
