ਖਮਾਣੋਂ ਵਿੱਚ ਕੋਚ ਲੜਕੀ ਨਾਲ ਕਰਦਾ ਸੀ ਘਿਨੌਣੀ ਹਰਕਤ, ਪੁਲਿਸ ਨੇ ਲਿਆ ਸਖ਼ਤ ਐਕਸ਼ਨ

ਨੈਸ਼ਨਲ ਟਾਈਮਜ਼ ਬਿਊਰੋ :- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਥਾਣਾ ਖਮਾਣੋਂ ਵਿੱਚ ਫੌਜ ਜਾਂ ਪੁਲਿਸ ਵਿੱਚ ਭਰਤੀ ਦੀ ਸਿਖਲਾਈ ਲੈਣ ਲਈ ਖੋਲ੍ਹੇ ਗਏ ਟ੍ਰੇਨਿੰਗ ਸੈਂਟਰ ਵਿੱਚ ਕੋਚ ਵੱਲੋਂ ਲੜਕੀ ਨਾਲ ਘਿਨੌਣੀ ਹਰਕਤ ਕੀਤੀ ਜਾ ਰਹੀ ਸੀ। ਲੜਕੀ ਦੀ ਸ਼ਿਕਾਇਤ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੋਚ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸੈਂਟਰ ਵਿੱਚ ਫੌਜ ਜਾਂ ਪੁਲਿਸ ਦੀ ਟ੍ਰੇਨਿੰਗ ਲੈਣ ਆਉਣ ਵਾਲੀ ਲੜਕੀ ਦੇ ਨਾਲ ਕੋਚ ਜਿਸਮਾਨੀ ਤੌਰ ਉਤੇ ਛੇੜਛਾੜ ਕਰਦਾ ਸੀ। ਮਾਮਲਾ ਫਤਿਹਗੜ੍ਹ ਸਾਹਿਬ ਦੇ ਸੰਘੋਲ ਦਾ ਹੈ, ਜਿਥੇ ਲੜਕੀ ਵੱਲੋਂ ਉਕਤ ਕੋਚ ਖਿਲਾਫ਼ ਪੁਲਿਸ ਕੋਲ ਸ਼ਿਕਾਇਤ ਦਿੱਤੀ ਹੈ। ਜਿਸ ਉਤੇ ਕਾਰਵਾਈ ਕਰਦੇ ਪੁਲਿਸ ਨੇ ਕੋਚ ਨੂੰ ਗ੍ਰਿਫਤਾਰ ਕਰ ਲਿਆ ਹੈ।

20 ਸਾਲਾ ਕੁੜੀ ਨੇ ਦੱਸਿਆ ਕਿ ਸੰਘੋਲ ਵਿਖੇ ਇੱਕ ਪੁਲਿਸ/ਫੌਜ ਭਰਤੀ ਟ੍ਰੇਨਿੰਗ ਅਕੈਡਮੀ ਵਿੱਚ ਉਹ ਸਿਖਲਾਈ ਲੈ ਰਹੀ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਏ ਕਿ ਬੀਤੇ ਦਿਨ ਜਦੋਂ ਉਹ ਟ੍ਰੇਨਿੰਗ ਅਕੈਡਮੀ ਦੇ ਆਪਣੇ ਰਿਹਾਇਸ਼ੀ ਕਮਰੇ ਚ ਮੌਜੂਦ ਸੀ ਤਾਂ ਅਕੈਡਮੀ ਦੇ ਸੰਚਾਲਕ ਵੱਲੋਂ ਉਸ ਨਾਲ ਛੇੜਛਾੜ ਕੀਤੀ ਗਈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਪਿੰਦਰ ਸਿੰਘ ਥਾਣਾ ਇੰਚਾਰਜ ਖਮਾਣੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਲੜਕੀ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਹ ਸੰਘੋਲ ਵਿੱਚ ਇੱਕ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਵਿੱਚ ਫੌਜ/ਪੁਲਿਸ ਵਿੱਚ ਭਰਤੀ ਹੋਣ ਲਈ ਵਿੱਚ ਕੋਚਿੰਗ ਲੈ ਰਹੀ ਹੈ ਪਰ ਉਸ ਨਾਲ ਉੱਥੋਂ ਦੇ ਕੋਚ ਪ੍ਰੀਤਮ ਸਿੰਘ ਵਾਸੀ ਕਲਾਲ ਮਾਜਰਾ ਥਾਣਾ ਅਮਲੋਹ ਵੱਲੋਂ ਜਿਸਮਾਨੀ ਤੌਰ ਉਤੇ ਛੇੜਛਾੜ ਕੀਤੀ ਜਾ ਰਹੀ ਹੈ। ਜਿਸ ਉਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਉਕਤ ਕੋਚ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਉੱਥੇ ਹੀ ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਕੋਚ ਉਤੇ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ ਜਿਸ ਉਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਸੈਂਟਰਾਂ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦਵਾਉਣ ਤੋਂ ਪਹਿਲਾਂ ਉਥੋਂ ਦੇ ਕੋਚ ਦੀ ਚੰਗੀ ਤਰ੍ਹਾਂ ਨਾਲ ਜਾਂਚ ਪੜਤਾਲ ਜ਼ਰੂਰ ਕੀਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੀ ਘਟਨਾ ਕਿਸੇ ਨਾਲ ਨਾ ਹੋਵੇ।

By Gurpreet Singh

Leave a Reply

Your email address will not be published. Required fields are marked *