ਸਰਬਜੀਤ ਕੌਰ ਮਾਮਲੇ `ਚ ਹੋਇਆ ਪਟੀਸ਼ਨ ਵਿਚ ਸੋਧ ਕਰਨ ਦਾ ਹੁਕਮ

ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਦੀ ਲਾਹੌਰ ਹਾਈ ਕੋਰਟ (Lahore High Court) ਨੇ ਸਾਬਕਾ ਵਿਧਾਇਕ ਮਹਿੰਦਰ ਪਾਲ ਸਿੰਘ ਨੂੰ ਆਪਣੀ ਪਟੀਸ਼ਨ ਵਿਚ ਸੋਧ ਕਰਨ ਦਾ ਹੁਕਮ ਦਿੱਤਾ । ਪਟੀਸ਼ਨ `ਚ ਮਹਿੰਦਰ ਪਾਲ ਸਿੰਘ (Mahendra Pal Singh) ਨੇ ਭਾਰਤੀ ਔਰਤ ਸਰਬਜੀਤ ਕੌਰ ਨੂੰ ਭਾਰਤ ਭੇਜਣ ਦੀ ਮੰਗ ਕੀਤੀ ਸੀ । ਜਸਟਿਸ ਫਾਰੂਕ ਹੈਦਰ ਨੇ ਪਟੀਸ਼ਨ `ਤੇ ਸੁਣਵਾਈ ਕੀਤੀ, ਜਦੋਂ ਪਟੀਸ਼ਨਰ ਅਤੇ ਉਸ ਦੇ ਵਕੀਲ ਅਦਾਲਤ `ਚ ਪੇਸ਼ ਹੋਏ ।

ਪਾਕਿਸਤਾਨ ਪਹੁੰਚਣ ਤੋਂ ਬਾਅਦ ਸਰਬਜੀਤ ਕੌਰ ਦਾ ਲਾਪਤਾ. ਹੋਣਾ ਇਕ ਸੰਵੇਦਨਸ਼ੀਲ ਮਾਮਲਾ ਹੈ

ਜੱਜ ਨੇ ਪਟੀਸ਼ਨਰ (ਸਾਬਕਾ ਵਿਧਾਇਕ ਮਹਿੰਦਰ ਪਾਲ ਸਿੰਘ) ਨੂੰ ਕਿਸੇ ਵੀ ਅਪਰਾਧਿਕ ਕਾਰਵਾਈ ਬਾਰੇ ਪੁਲਸ ਨਾਲ ਸੰਪਰਕ ਕਰਨ ਅਤੇ ਭਾਰਤੀ ਔਰਤ ਸਰਬਜੀਤ ਕੌਰ (Sarabjit Kaur)  ਵਿਰੁੱਧ ਜਾਸੂਸੀ ਦੇ ਦੋਸ਼ਾਂ ਅਤੇ ਦੇਸ਼ ਨਿਕਾਲੇ ਦੀ ਅਪੀਲ ਸਬੰਧੀ ਪਟੀਸ਼ਨ `ਚ ਸੋਧ ਕਰਨ ਦਾ ਨਿਰਦੇਸ਼ ਦਿੱਤਾ । ਪਟੀਸ਼ਨ `ਚ ਕਿਹਾ ਗਿਆ ਹੈ ਕਿ ਪਾਕਿਸਤਾਨ ਪਹੁੰਚਣ ਤੋਂ ਬਾਅਦ ਸਰਬਜੀਤ ਕੌਰ ਦਾ ਲਾਪਤਾ. ਹੋਣਾ ਇਕ ਸੰਵੇਦਨਸ਼ੀਲ ਮਾਮਲਾ ਹੈ ਅਤੇ ਸ਼ੱਕ ਹੈ ਕਿ ਉਹ ਇਕ ਭਾਰਤੀ ਜਾਸੂਸ (Detective) ਹੋ ਸਕਦੀ ਹੈ । ਪਟੀਸ਼ਨ ਵਿਚ ਦਲੀਲ ਦਿੱਤੀ ਗਈ ਹੈ ਕਿ ਅਪਰਾਧਿਕ ਰਿਕਾਰਡ ਦੇ ਬਾਵਜੂਦ ਭਾਰਤ ਵੱਲੋਂ ਸਰਬਜੀਤ ਕੌਰ ਨੂੰ ਪਨਾਹ ਦੇਣਾ, ਭਾਰਤ ਲਈ ਜਾਸੂਸੀ ਵਿਚ ਉਸ ਦੀ ਸੰਭਾਵੀ ਸ਼ਮੂਲੀਅਤ ਬਾਰੇ ਚਿੰਤਾਵਾਂ ਨੂੰ ਹੋਰ ਮਜ਼ਬੂਤ ਕਰਦਾ ਹੈ ।

By Gurpreet Singh

Leave a Reply

Your email address will not be published. Required fields are marked *