ਅੰਮ੍ਰਿਤਸਰ ‘ਚ ਨਿਹੰਗਾਂ ਨੇ ਨੋਜਵਾਨ ਨੂੰ ਮੌਤ ਦੇ ਘਾਟ ਉਤਾਰਿਆ

ਨੈਸ਼ਨਲ ਟਾਈਮਜ਼ ਬਿਊਰੋ :- ਨਾਜਾਇਜ਼ ਸਬੰਧਾਂ ਨੇ ਅੰਮ੍ਰਿਤਸਰ ’ਚ ਇਕ ਹੋਰ ਪਰਿਵਾਰ ਨੂੰ ਉਜਾੜ ਦਿੱਤਾ ਹੈ। ਇਕ 22 ਸਾਲਾ ਹੱਸਦਾ-ਖੇਡਦਾ ਨੌਜਵਾਨ ਨਾਜਾਇਜ਼ ਸਬੰਧਾਂ ਦੀ ਭੇਟ ਚੜ੍ਹ ਗਿਆ, ਭਾਵੇਂ ਕਿ ਉਸ ਦਾ ਕੋਈ ਕਸੂਰ ਨਹੀਂ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਅਜੇਪਾਲ ਸਿੰਘ ਵਾਸੀ ਕੋਟ ਮੀਤ ਸਿੰਘ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ।

ਜਾਣਕਾਰੀ ਇਹ ਸਾਰੀ ਘਟਨਾ ਮ੍ਰਿਤਕ ਦੇ ਜੀਜਾ ਹੈਪੀ ਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਹੋਣ ਕਾਰਨ ਵਾਪਰੀ। ਘਟਨਾ ਬਾਰੇ ਗੱਲ ਕਰਦੇ ਹੋਏ ਅਜੈਪਾਲ ਦੀ ਭੈਣ ਮੁਸਕਾਨ ਨੇ ਦੱਸਿਆ ਕਿ ਉਸ ਦੇ ਪਤੀ ਹੈਪੀ ਨੇ ਇਨ੍ਹਾਂ ਨਾਜਾਇਜ਼ ਸਬੰਧਾਂ ਕਾਰਨ ਉਸਦਾ ਅਤੇ ਉਸ ਦੇ ਪਤੀ ਵਿਚਕਾਰ ਝਗੜਾ ਰਹਿੰਦਾ ਸੀ, ਜਿਸ ਕਾਰਨ ਉਹ ਪਿਛਲੇ ਤਿੰਨ ਦਿਨਾਂ ਤੋਂ ਆਪਣੇ ਭਰਾ ਅਜੈਪਾਲ ਅਤੇ ਮਾਂ ਨਾਲ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਸੀ। ਇਸ ਝਗੜੇ ਕਾਰਨ ਉਹ ਅਤੇ ਉਸ ਦਾ ਭਰਾ ਅਜੈਪਾਲ ਅਤੇ ਉਸ ਦੀ ਮਾਂ ਵੀਰਵਾਰ ਦੇਰ ਰਾਤ ਕੋਟ ਮੀਤ ਸਿੰਘ ਇਲਾਕੇ ’ਚ ਉਸ ਔਰਤ ਨਾਲ ਗੱਲ ਕਰਨ ਲਈ ਗਏ, ਜਿਸ ਨਾਲ ਉਸ ਦੇ ਪਤੀ ਹੈਪੀ ਦੇ ਨਾਜਾਇਜ਼ ਸਬੰਧ ਸੀ।

ਇਸ ਦੌਰਾਨ ਉਕਤ ਘਰ ’ਚ ਨਿਹੰਗ ਦਾ ਪਹਿਰਾਵਾ ਪਹਿਨੇ ਦੋ ਹੋਰ ਵਿਅਕਤੀਆਂ ਪਹਿਲਾਂ ਹੀ ਘਰ ’ਚ ਮੌਜੂਦ ਸੀ। ਦੋਵਾਂ ਪਰਿਵਾਰਾਂ ਵਿਚਕਾਰ ਝਗੜਾ ਹੋ ਗਿਆ ਅਤੇ ਫਿਰ ਅਚਾਨਕ ਨਿਹੰਗ ਪਹਿਰਾਵਾ ਪਹਿਨੇ ਵਿਅਕਤੀ ਨੇ ਉਸ ਦੇ ਭਰਾ ਅਜੈਪਾਲ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਮੁਸਕਾਨ ਨੇ ਦੱਸਿਆ ਕਿ ਜਦੋਂ ਅਜੈਪਾਲ ਭੱਜਿਆ ਤਾਂ ਨਿਹੰਗ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਅਜੈਪਾਲ ’ਤੇ ਵਾਰ-ਵਾਰ ਕਿਰਪਾਨਾਂ ਨਾਲ ਵਾਰ ਕੀਤਾ, ਜਿਸ ਨਾਲ ਉਸ ਦੀ ਮੌਤ ਹੋ ਗਈ ਅਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਮੁਸਕਾਨ ਨੇ ਦੱਸਿਆ ਕਿ ਉਸ ਦੇ ਪਤੀ ਦੇ ਨਾਜਾਇਜ਼ ਸਬੰਧਾਂ ਨੇ ਉਸ ਦੇ ਭਰਾ ਦੀ ਨਾਜਾਇਜ਼ ਜਾਨ ਲੈ ਲਈ ਹੈ। ਇਸ ਸਬੰਧੀ ਪੁਲਸ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਵੱਲੋਂ ਸ਼ਿਕਾਇਤ ਮਿਲੀ ਹੈ ਅਤੇ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਦੱਸਿਆ ਕਿ ਔਰਤ ਰੂਪਾ ਨੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਨੌਜਵਾਨ ਅਜੈਪਾਲ ਦਾ ਕਤਲ ਕੀਤਾ ਹੈ। ਇਸ ਵੇਲੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *