ਤੰਬਾਕੂ ਉਤਪਾਦ ਨਿਰਮਾਤਾਵਾਂ ਨੂੰ 1 ਫਰਵਰੀ ਤੋਂ ਲਾਉਣਾ ਹੋਵੇਗਾ CCTV, ਇਨ੍ਹਾਂ ਨਿਯਮਾਂ ਦੀ ਪਾਲਣਾ ਹੋਵੇਗੀ ਲਾਜ਼ਮੀ

ਨਵੀਂ ਦਿੱਲੀ – ਤੰਬਾਕੂ, ਜਰਦਾ ਖੁਸ਼ਬੂਦਾਰ ਤੰਬਾਕੂ ਅਤੇ ਗੁਟਖਾ ਬਣਾਉਣ ਵਾਲੀਆਂ ਕੰਪਨੀਆਂ ਨੂੰ 1 ਫਰਵਰੀ ਤੋਂ ਸਾਰੀਆਂ ਪੈਕਿੰਗ ਮਸ਼ੀਨਾਂ ’ਤੇ ਸੀ. ਸੀ. ਟੀ. ਵੀ. ਪ੍ਰਣਾਲੀ ਲਾਉਣੀ ਹੋਵੇਗੀ ਅਤੇ ਉਸ ਦੀ ਫੁਟੇਜ ਨੂੰ ਘੱਟ-ਤੋਂ-ਘੱਟ 24 ਮਹੀਨੇ ਭਾਵ 2 ਸਾਲ ਤੱਕ ਸੁਰੱਖਿਅਤ ਰੱਖਣਾ ਲਾਜ਼ਮੀ ਹੋਵੇਗਾ। ਇਕ ਸਰਕਾਰੀ ਨੋਟੀਫਿਕੇਸ਼ਨ ’ਚ ਇਹ ਵਿਵਸਥਾ ਕੀਤੀ ਗਈ ਹੈ।

ਵਿੱਤ ਮੰਤਰਾਲਾ ਵੱਲੋਂ ਨੋਟੀਫਾਈਡ ਚੱਬਣ ਵਾਲਾ ਤੰਬਾਕੂ, ਜਰਦਾ, ਖੁਸ਼ਬੂਦਾਰ ਤੰਬਾਕੂ ਅਤੇ ਗੁਟਖਾ ਪੈਕਿੰਗ ਮਸ਼ੀਨ (ਸਮਰੱਥਾ ਮੁਲਾਂਕਣ ਅਤੇ ਟੈਕਸ ਕੁਲੈਕਸ਼ਨ) ਨਿਯਮ ਤਹਿਤ ਇਹ ਵਿਵਸਥਾ ਕੀਤੀ ਗਈ ਹੈ। ਇਹ ਨਿਯਮ ਉਨ੍ਹਾਂ ਨਿਰਮਾਤਾਵਾਂ ’ਤੇ ਲਾਗੂ ਹੋਣਗੇ, ਜੋ ਇਨ੍ਹਾਂ ਉਤਪਾਦਾਂ ਨੂੰ ਪਾਊਚ ’ਚ ਪੈਕ ਕਰਦੇ ਹਨ। ਹਾਲਾਂਕਿ ਟੀਨ ਦੇ ਡੱਬਿਆਂ ’ਚ ਇਨ੍ਹਾਂ ਉਤਪਾਦਾਂ ਦੀ ਵਿਕਰੀ ਕਰਨ ਵਾਲੀਆਂ ਕੰਪਨੀਆਂ ਨੂੰ ਮੁਲਾਂਕਣ ਮੁੱਲ ’ਤੇ ਲਾਗੂ ਚਾਰਜ ਦੇਣਾ ਹੋਵੇਗਾ।

ਨੋਟੀਫਿਕੇਸ਼ਨ ਮੁਤਾਬਕ, ਜੇਕਰ ਕੋਈ ਪੈਕਿੰਗ ਮਸ਼ੀਨ ਲਗਾਤਾਰ ਘੱਟ-ਤੋਂ-ਘੱਟ 15 ਦਿਨਾਂ ਤੱਕ ਬੰਦ ਰਹਿੰਦੀ ਹੈ, ਤਾਂ ਨਿਰਮਾਤਾ ਉਤਪਾਦ ਚਾਰਜ ’ਚ ਛੋਟ ਦਾ ਦਾਅਵਾ ਕਰ ਸਕਦਾ ਹੈ ਪਰ ਇਸ ਲਈ ਵਿਭਾਗ ਨੂੰ 3 ਕੰਮਕਾਜੀ ਦਿਨ ਪਹਿਲਾਂ ਸੂਚਨਾ ਦੇਣਾ ਅਤੇ ਮਸ਼ੀਨ ਨੂੰ ਸੀਲ ਕਰਵਾਉਣਾ ਲਾਜ਼ਮੀ ਹੋਵੇਗਾ। ਉਸ ਮਸ਼ੀਨ ਨੂੰ ਫਿਰ ਚਾਲੂ ਕਰਨ ਜਾਂ ਫੈਕਟਰੀ ਤੋਂ ਹਟਾਉਣ ਲਈ ਵੀ ਪਹਿਲਾਂ ਸੂਚਨਾ ਦੇਣਾ ਜ਼ਰੂਰੀ ਹੋਵੇਗਾ।

By Gurpreet Singh

Leave a Reply

Your email address will not be published. Required fields are marked *