ਨਿਊਜ਼ੀਲੈਂਡ ਵਿਖੇ ਨਗਰ ਕੀਰਤਨਾਂ ’ਚ ਵਿਘਨ ਚਿੰਤਾਜਨਕ, ਵਿਦੇਸ਼ ਮੰਤਰੀ ਦੇਣ ਦਖ਼ਲ: ਸੁਖਬੀਰ

ਚੰਡੀਗੜ੍ਹ – ਨਿਊਜ਼ੀਲੈਂਡ ’ਚ ਨਗਰ ਕੀਰਤਨਾਂ ਦੌਰਾਨ ਵਾਰ-ਵਾਰ ਪੈਦਾ ਹੋ ਰਹੀਆਂ ਰੁਕਾਵਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਹਿਰੀ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ’ਤੇ ਸਿੱਧਾ ਹਮਲਾ ਹਨ, ਜੋ ਕਿਸੇ ਵੀ ਸੱਭਿਆਚਾਰਕ ਅਤੇ ਲੋਕਤੰਤਰੀ ਦੇਸ਼ ਲਈ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਸਿੱਖ ਧਰਮ ਦੀ ਇਕ ਪਵਿੱਤਰ ਤੇ ਸ਼ਾਂਤਮਈ ਧਾਰਮਿਕ ਪਰੰਪਰਾ ਹੈ, ਜੋ ਸ਼ਾਂਤੀ, ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। 

By Gurpreet Singh

Leave a Reply

Your email address will not be published. Required fields are marked *