ਮੰਗਲਯਾਨ ਤੇ ਚੰਦਰਯਾਨ ਵਰਗੇ ਇਤਿਹਾਸਕ ਸਪੇਸ ਮਿਸ਼ਨ ਸਫ਼ਲਤਾਪੂਰਵਕ ਪੂਰੇ ਕਰ ਚੁੱਕੀ ਭਾਰਤੀ ਸਪੇਸ ਏਸੰਜੀ ISRO ਨੇ ਅੱਜ ਸਾਲ 2026 ਦੀ ਆਪਣੀ ਪਹਿਲੇ ਸਪੇਸ ਮਿਸ਼ਨ PSLV-C62 ਦੀ ਸਫ਼ਲ ਲਾਂਚਿੰਗ ਕਰ ਦਿੱਤੀ ਹੈ। ਇਹ ਲਾਂਚ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਅੱਜ ਸਵੇਰੇ 10:17 ਵਜੇ ਕੀਤੀ ਗਈ ਹੈ।
ਇਹ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV) ਦੀ 64ਵੀਂ ਉਡਾਣ ਰਹੀ। ਇਸ ਮਿਸ਼ਨ ਰਾਹੀਂ ‘ਅਨਵੇਸ਼ਾ’ (Anvesha, EOS-N1) ਨਾਮਕ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਨੂੰ ਧਰਤੀ ਦੀ ਸਤ੍ਹਾ ਤੋਂ ਕੁਝ ਸੌ ਕਿਲੋਮੀਟਰ ਉੱਪਰ ਪੋਲਰ ਸਨ-ਸਿੰਕ੍ਰੋਨਸ ਆਰਬਿਟ (Polar Sun-Synchronous Orbit) ਵਿੱਚ ਸਥਾਪਿਤ ਕੀਤਾ ਜਾਵੇਗਾ।
ਜਵਾਹਰ ਲਾਲ ਨਹਿਰੂ ਪਲੈਨੀਟੇਰੀਅਮ ਦੇ ਡਾਇਰੈਕਟਰ ਬੀ.ਆਰ. ਗੁਰੂਪ੍ਰਸਾਦ ਅਨੁਸਾਰ PSLV ਦੁਨੀਆ ਦੇ ਸਭ ਤੋਂ ਭਰੋਸੇਮੰਦ ਲਾਂਚ ਵਹੀਕਲਾਂ ਵਿੱਚੋਂ ਇੱਕ ਹੈ, ਜਿਸ ਨੇ ਪਹਿਲਾਂ ਚੰਦਰਯਾਨ-1, ਮੰਗਲਯਾਨ ਅਤੇ ਆਦਿਤਿਆ-L1 ਵਰਗੇ ਮਹੱਤਵਪੂਰਨ ਮਿਸ਼ਨਾਂ ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ।
ਇਸ ਤੋਂ ਪਹਿਲਾਂ 24 ਦਸੰਬਰ ਨੂੰ, ਇਸਰੋ ਨੇ LVM3 ਰਾਕੇਟ ਰਾਹੀਂ ਅਮਰੀਕਾ ਦੇ ਬਲੂਬਰਡ ਬਲਾਕ-2 ਸੈਟੇਲਾਈਟ ਨੂੰ ਸਫਲਤਾਪੂਰਵਕ ਪੁਲਾੜ ਵਿੱਚ ਭੇਜਿਆ ਸੀ। ਇਹ ਸੈਟੇਲਾਈਟ ਦੁਨੀਆ ਭਰ ਵਿੱਚ ਟਾਵਰਾਂ ਤੋਂ ਬਿਨਾਂ ਸਿੱਧੇ ਸਮਾਰਟਫੋਨਾਂ ਤੱਕ ਹਾਈ-ਸਪੀਡ ਸੈਲੂਲਰ ਬ੍ਰੌਡਬੈਂਡ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ। ਇਸਰੋ ਦਾ ਇਹ ਨਵਾਂ ਮਿਸ਼ਨ ਭਾਰਤ ਦੇ 2026 ਦੇ ਪੁਲਾੜ ਪ੍ਰੋਗਰਾਮਾਂ ਲਈ ਇੱਕ ਮਹੱਤਵਪੂਰਨ ਸ਼ੁਰੂਆਤ ਮੰਨਿਆ ਜਾ ਰਿਹਾ ਹੈ।
