ਹਰਿਆਣਾ ਦੇ ਮੁੱਖ ਮੰਤਰੀ ਅੱਜ ਪਹੁੰਚਣਗੇ ਚੰਡੀਗੜ੍ਹ BJP ਦਫ਼ਤਰ

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਚੰਡੀਗੜ੍ਹ ‘ਚ ਬੀਜੇਪੀ ਦਫ਼ਤਰ ‘ਚ ਪਹੁੰਚ ਰਹੇ ਹਨ। ਜਿੱਥੇ ਉਹ ਕਈ ਜਣਿਆ ਨੂੰ ਪਾਰਟੀ ‘ਚ ਸ਼ਾਮਿਲ ਕਰਵਾ ਸਕਦੇ ਹਨ।

ਪੰਜਾਬ ‘ਚ ਜਿਵੇਂ-ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਚੰਡੀਗੜ੍ਹ ਅਤੇ ਪੰਜਾਬ ‘ਚ ਆਪਣੀ ਸਰਗਰਮੀ ਵਧਾ ਰਹੇ ਹਨ। ਉਹ ਹਾਲ ‘ਚ ਹੀ ਪੰਜਾਬ ਦੇ ਕਈ ਦੌਰੇ ਕਰ ਚੁੱਕੇ ਹਨ। ਸ਼ਹੀਦੀ ਸਭਾ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਫਤਹਿਗੜ੍ਹ ਸਾਹਿਬ ਵਿੱਚੇ ਨਤਮਸਤਕ ਹੋਏ ਸਨ, ਉਸ ਤੋਂ ਕੁੱਝ ਦਿਨ ਬਾਅਦ ਉਹ ਮਾਛੀਵਾੜਾ ‘ਚ ਗੁਰਦੁਆਰਾ ਚਰਨਕੰਵਲ ਸਾਹਿਬ ਵਿਖੇ ਵੀ ਨਤਮਸਕ ਹੋਏ। ਹਾਲ ਹੀ ‘ਚ 14 ਜਨਵਰੀ ਨੂੰ ਉਹ ਮਾਘੀ ਮੇਲੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਜੇਪੀ ਦੀ ਸਿਆਸੀ ਕਾਨਫਰੰਸ ‘ਚ ਵੀ ਸ਼ਾਮਿਲ ਹੋਏ। ਉਸ ਤੋਂ ਦੋ ਦਿਨ ਬਾਅਦ ਹੀ ਉਹ ਅੱਜ ਚੰਡੀਗੜ੍ਹ ‘ਚ ਬੀਜੇਪੀ ਦਫ਼ਤਰ ‘ਚ ਪਹੁੰਚ ਰਹੇ ਹਨ।

By Balwinder Singh

Leave a Reply

Your email address will not be published. Required fields are marked *