ਮਾਨ ਸਰਕਾਰ ਆਪਣੀ ਖਿਸਕਦੀ ਜ਼ਮੀਨ ਤੇ ਸੱਚ ਦੀ ਆਵਾਜ਼ ਤੋਂ ਬੌਖਲਾਈ: ਭੁਪਿੰਦਰ ਹੁੱਡਾ

 ਹਰਿਆਣਾ ਦੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਹੁੱਡਾ ਨੇ ‘ਪੰਜਾਬ ਕੇਸਰੀ’ ਦੇ ਦਫ਼ਤਰਾਂ ’ਤੇ ਸੂਬਾ ਜੀ. ਐੱਸ. ਟੀ. ਵੱਲੋਂ ਕੀਤੀ ਗਈ ਰੇਡ ਲਈ ਪੰਜਾਬ ਦੀ ‘ਆਪ’ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਇਸ ਮਾਮਲੇ ਦੇ ਸਬੰਧ ਵਿਚ ਭੁਪਿੰਦਰ ਹੁੱਡਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ‘ਪੰਜਾਬ ਕੇਸਰੀ’ ਵਰਗੇ ਵੱਕਾਰੀ ਮੀਡੀਆ ਅਦਾਰੇ ਨੂੰ ਸਰਕਾਰੀ ਏਜੰਸੀਆਂ ਦੇ ਮਾਧਿਅਮ ਨਾਲ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਬੇਹੱਦ ਚਿੰਤਾਜਨਕ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੀ. ਐੱਸ. ਟੀ. ਵਿਭਾਗ ਵੱਲੋਂ ‘ਪੰਜਾਬ ਕੇਸਰੀ’ ਦੇ ਦਫ਼ਤਰਾਂ ’ਤੇ ਕਰਵਾਈ ਗਈ ਛਾਪੇਮਾਰੀ ਇਹ ਦੱਸਦੀ ਹੈ ਕਿ ਮਾਨ ਸਰਕਾਰ ਆਪਣੀ ਖਿਸਕਦੀ ਜ਼ਮੀਨ ਅਤੇ ਸੱਚ ਦੀ ਆਵਾਜ਼ ਤੋਂ ਬੌਖਲਾਅ ਗਈ ਹੈ। ਉਨ੍ਹਾਂ ਕਿਹਾ ਕਿ ਉਹ ‘ਪੰਜਾਬ ਕੇਸਰੀ’ ’ਤੇ ਕਾਫੀ ਸਮੇਂ ਤੋਂ ਵੱਖ-ਵੱਖ ਵਿਭਾਗਾਂ ਵੱਲੋਂ ਰੇਡ ਕਰ ਕੇ ਦਬਾਉਣ ਦੀ ਕਾਰਵਾਈ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦੇ ਹਨ। ਆਜ਼ਾਦ ਪੱਤਰਕਾਰੀ ਨੂੰ ਕੁਚਲਣ ਦੀਆਂ ਅਜਿਹੀਆਂ ਸਾਰੀਆਂ ਹਰਕਤਾਂ ਲੋਕਤੰਤਰੀ ਵਿਵਸਥਾ ਲਈ ਘਾਤਕ ਹਨ।

By Gurpreet Singh

Leave a Reply

Your email address will not be published. Required fields are marked *