ਕੈਨੇਡੀਅਨ ਕੰਪਨੀ ਦੇ ਕਰਮਚਾਰੀ ਅਗਵਾ, ਲਾਸ਼ਾਂ ਮਿਲਣ ਮਗਰੋਂ ਪੂਰੇ ਦੇਸ਼ ‘ਚ ਫੈਲੀ ਸਨਸਨੀ!

ਨੈਸ਼ਨਲ ਟਾਈਮਜ਼ ਬਿਊਰੋ :- ਪਿਛਲੇ ਦਿਨੀਂ ਮੈਕਸੀਕੋ ਵਿੱਚ ਅਗਵਾ ਕੀਤੇ ਗਏ ਕੈਨੇਡਾ ਦੀ ਇਕ ਮਾਈਨਿੰਗ ਕੰਪਨੀ ਨਾਲ ਜੁੜੇ ਤਿੰਨ ਕਰਮਚਾਰੀਆਂ ਦੀਆਂ ਲਾਸ਼ਾਂ ਦੀ ਪਛਾਣ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਅਤੇ ਕੈਨੇਡਾ ‘ਚ ਡੂੰਘਾ ਸੋਗ ਛਾ ਗਿਆ ਹੈ। ਇਹ ਤਿੰਨੇ ਕਰਮਚਾਰੀ ਵੈਨਕੂਵਰ ਦੀ ਇਕ ਕੰਪਨੀ ਨਾਲ ਕੰਮ ਕਰ ਰਹੇ ਸਨ।

ਅਧਿਕਾਰੀਆਂ ਮੁਤਾਬਕ, ਮਰਨ ਵਾਲਿਆਂ ਵਿੱਚ ਇਕ 43 ਸਾਲਾ ਵਿਗਿਆਨੀ ਵੀ ਸ਼ਾਮਲ ਹੈ। ਉਸ ਦੇ ਭਰਾ ਜਾਇਮੇ ਕਾਸਤਾਨੇਦਾ ਨੇ ਦੱਸਿਆ ਕਿ ਐਤਵਾਰ ਨੂੰ ਉਸ ਨੇ ਸਰਕਾਰੀ ਅਧਿਕਾਰੀਆਂ ਵੱਲੋਂ ਦਿਖਾਈਆਂ ਗਈਆਂ ਤਸਵੀਰਾਂ ਦੇ ਆਧਾਰ ’ਤੇ ਆਪਣੇ ਭਰਾ ਦੀ ਲਾਸ਼ ਦੀ ਪਛਾਣ ਕੀਤੀ ਹੈ।

ਮੈਕਸੀਕੋ ਦੇ ਤਟਵਰਤੀ ਸ਼ਹਿਰ ਵਿੱਚ ਸਥਿਤ ਫੈਡਰਲ ਅਟਾਰਨੀ ਜਨਰਲ ਦੇ ਦਫ਼ਤਰ ਵਿੱਚ ਇਹ ਕਾਰਵਾਈ ਕੀਤੀ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਗਹਿਰਾ ਸਦਮਾ ਪਾਇਆ ਜਾ ਰਿਹਾ ਹੈ। ਕੈਨੇਡਾ ਅਤੇ ਮੈਕਸੀਕੋ ਦੀਆਂ ਅਥਾਰਟੀਆਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਕੰਪਨੀ ਦੇ ਪ੍ਰਬੰਧਕਾਂ ਵੱਲੋਂ ਵੀ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।

ਇਸ ਘਟਨਾ ਨੇ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਕੈਨੇਡੀਅਨ ਕਰਮਚਾਰੀਆਂ ਦੀ ਸੁਰੱਖਿਆ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।

By Rajeev Sharma

Leave a Reply

Your email address will not be published. Required fields are marked *