ਪੁੱਤ ਨੇ ਪਿਤਾ ਦਾ ਕੀਤਾ ਕਤਲ: ਭਰਾ ਨੂੰ ਤੇਜ਼ਧਾਰ ਹਥਿਆਰ ਨਾਲ ਕੀਤਾ ਜ਼ਖਮੀ

ਗੁਰਪ੍ਰੀਤ ਸਿੰਘ :- ਮਾਨਸਾ ਦੇ ਬਰੇਟਾ ਨੇੜੇ ਪਿੰਡ ਧਰਮਪੁਰਾ ਵਿੱਚ, ਇੱਕ ਪੁੱਤ ਵੱਲੋਂ ਆਪਣੇ ਪਿਤਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਭਰਾ ਨੂੰ ਵੀ ਜ਼ਖਮੀ ਕਰ ਦਿੱਤਾ। ਬਰੇਟਾ ਪੁਲਿਸ ਸਟੇਸ਼ਨ ਨੇ ਮੁਲਜ਼ਮ ਪੁੱਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ 65 ਸਾਲਾ ਗੁਰਜੰਟ ਸਿੰਘ ਵਜੋਂ ਹੋਈ ਹੈ। ਉਹ ਆਪਣੀ ਪਤਨੀ ਅਤੇ ਪੁੱਤਰ ਸੁਖਪਾਲ ਸਿੰਘ ਨਾਲ ਪਿੰਡ ਵਿੱਚ ਰਹਿੰਦਾ ਸੀ। ਉਨ੍ਹਾਂ ਦਾ ਦੂਜਾ ਪੁੱਤਰ 45 ਸਾਲਾ ਰਾਏ ਸਿੰਘ ਉਨ੍ਹਾਂ ਨਾਲੋਂ ਵੱਖਰਾ ਰਹਿੰਦਾ ਸੀ।

ਦੋਸ਼ ਹਨ ਕਿ ਰਾਏ ਸਿੰਘ ਰਾਤ ਨੂੰ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਇਆ ਅਤੇ ਆਪਣੇ ਪਿਤਾ ‘ਤੇ ਹਮਲਾ ਕਰ ਦਿੱਤਾ। ਝਗੜੇ ਦੌਰਾਨ ਉਸਨੇ ਆਪਣੇ ਭਰਾ ਸੁਖਪਾਲ ਸਿੰਘ ਨੂੰ ਵੀ ਜ਼ਖਮੀ ਕਰ ਦਿੱਤਾ। ਬਰੇਟਾ ਪੁਲਿਸ ਸਟੇਸ਼ਨ ਦੇ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਜੰਟ ਸਿੰਘ ਦੀ ਲਾਸ਼ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤੀ ਗਈ ਹੈ। ਜ਼ਖਮੀ ਸੁਖਪਾਲ ਸਿੰਘ ਦਾ ਇਲਾਜ ਚੱਲ ਰਿਹਾ ਹੈ। ਪੰਜਾਬ ਪੁਲਿਸ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।

By Gurpreet Singh

Leave a Reply

Your email address will not be published. Required fields are marked *