PR ਦੇ ਲਾਲਚ ‘ਚ ਫਸਾਇਆ ਪਰਿਵਾਰ, ਵਿਆਹ ਦਾ ਝਾਂਸਾ ਦੇਕੇ ਰਚੀ ਪੂਰੀ ਸਾਜਿਸ਼, ਹੁਣ ਕਰ ਰਹੇ ਪਰੇਸ਼ਾਨ

ਰਾਜੀਵ ਸ਼ਰਮਾ :- ਪੀ.ਆਰ ਦੇ ਲਾਲਚ ਵਿੱਚ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫਸਾਉਣ ਦਾ ਸਨਸਨੀਖੇਜ ਮਾਮਲਾ ਸਾਹਮਣਾ ਆਇਆ ਹੈ, ਜਿਸ ਨਾਲ ਹਫੜਾ-ਦਫੜਾ ਮੱਚ ਗਈ ਹੈ। ਦੱਸ ਦਈਏ ਕਿ ਇਸ ਸਬੰਧੀ ਲੁਧਿਆਣਾ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਹੈ ਜਿਸ ਵਿੱਚ ਲੜਕੀ ਦੇ ਪਰਿਵਾਰ ਵਾਲਿਆਂ ‘ਤੇ ਵਿਆਹ ਦਾ ਝੂਠਾ ਵਾਅਦਾ ਕਰਕੇ ਉਸ ਵਿਅਕਤੀ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਅਤੇ ਬਲੈਕਮੇਲ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਰਮੇਸ਼ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ ‘ਤੇ ਲੰਬੀ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਸਾਕਸ਼ੀ ਭਾਰਦਵਾਜ, ਉਸਦੀ ਮਾਂ ਸ਼ਿਖਾ ਭਾਰਦਵਾਜ ਅਤੇ ਪਿਤਾ ਰਮਨ ਭਾਰਦਵਾਜ ਹਨ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਪੁਲਿਸ ਸ਼ਿਕਾਇਤ ਵਿੱਚ ਪੀੜਤ ਰਮੇਸ਼ ਸ਼ਰਮਾ ਨੇ ਕਿਹਾ ਕਿ ਦੋਸ਼ੀ ਨੇ ਉਸਦੇ ਪਰਿਵਾਰ ਨੂੰ ਫਸਾਉਣ ਲਈ ਇੱਕ ਸੋਚੀ-ਸਮਝੀ ਸਾਜ਼ਿਸ਼ ਰਚੀ ਸੀ। ਮੁੱਖ ਦੋਸ਼ੀ ਰਮਨ ਭਾਰਦਵਾਜ ਨੇ ਆਪਣੀ ਧੀ ਸਾਕਸ਼ੀ ਭਾਰਦਵਾਜ ਦਾ ਵਿਆਹ ਰਮੇਸ਼ ਸ਼ਰਮਾ ਦੇ ਪੁੱਤਰ ਪ੍ਰਜਵਲ ਸ਼ਰਮਾ ਨਾਲ ਵਿਦੇਸ਼ ਵਿੱਚ ਪੀਆਰ ਕਰਵਾਉਣ ਦੇ ਬਹਾਨੇ ਕਰਵਾਇਆ ਸੀ। ਹਾਲਾਂਕਿ, ਵਿਆਹ ਤੋਂ ਥੋੜ੍ਹੀ ਦੇਰ ਬਾਅਦ, ਦੋਸ਼ੀ ਦਾ ਅਸਲ ਸੁਭਾਅ ਸਾਹਮਣੇ ਆ ਗਿਆ। ਉਨ੍ਹਾਂ ਨੇ ਨਾ ਸਿਰਫ਼ ਪ੍ਰਜਵਲ ਨਾਲ ਧੋਖਾ ਕੀਤਾ, ਸਗੋਂ ਹੁਣ ਪਰਿਵਾਰ ਤੋਂ 60 ਲੱਖ ਰੁਪਏ ਦੀ ਭਾਰੀ ਰਕਮ ਦੀ ਮੰਗ ਕਰ ਰਹੇ ਹਨ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਪੀੜਤ ਪਰਿਵਾਰ ਨੇ ਇੰਨੀ ਵੱਡੀ ਰਕਮ ਦੇਣ ਤੋਂ ਮਨ੍ਹਾ ਕਰ ਦਿੱਤਾ, ਤਾਂ ਮੁਲਜ਼ਮਾਂ ਨੇ ਸ਼ਰੇਆਮ ਉਨ੍ਹਾਂ ਦੇ ਪੁੱਤਰ ਅਤੇ ਪਰਿਵਾਰ ਨੂੰ ਝੂਠੇ ਪੁਲਿਸ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਫਿਰ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ। ਹੁਣ, ਜਾਂਚ ਤੋਂ ਬਾਅਦ, ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

By Rajeev Sharma

Leave a Reply

Your email address will not be published. Required fields are marked *