6 ਮੁਫਤ LPG ਸਿੰਲਡਰ ਤੇ ਔਰਤਾਂ ਨੂੰ ਹਰ ਮਹੀਨੇ 2500 ਰੁਪਏ ! Actor ਤੋਂ ਸਿਆਸਤਦਾਨ ਬਣੇ ਵਿਜੇ ਨੇ ਕਰ’ਤੇ ਵੱਡੇ ਐਲਾਨ

ਤਾਮਿਲਨਾਡੂ : ਤਾਮਿਲਨਾਡੂ ਦੀ ਸਿਆਸਤ ਵਿੱਚ ਉਲਟਫੇਰ ਕਰਨ ਲਈ ਤਿਆਰ ਅਦਾਕਾਰ ਤੋਂ ਸਿਆਸਤਦਾਨ ਬਣੇ ਥਲਪਤੀ ਵਿਜੇ ਨੇ ਆਪਣੀ ਪਾਰਟੀ ‘ਤਮਿਲਗਾ ਵੇਟਰੀ ਕੜਗਮ’ (TVK) ਦੇ ਚੋਣ ਵਾਅਦਿਆਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਇਕ ਦਿਨ ਪਹਿਲਾਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਿਜੇ ਨੇ ਔਰਤਾਂ ਅਤੇ ਬੱਚਿਆਂ ਦੀ ਸਿੱਖਿਆ ਲਈ ਕਈ ਲੋਕ-ਲੁਭਾਉਣੇ ਐਲਾਨ ਕੀਤੇ ਹਨ।

ਵਿਜੇ ਦੇ ਮੁੱਖ ਚੋਣ ਵਾਅਦੇ

ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਜੇ ਨੇ ਕਿਹਾ, ਹਰ ਪਰਿਵਾਰ ਨੂੰ ਸਾਲ ਵਿੱਚ 6 ਮੁਫ਼ਤ LPG ਗੈਸ ਸਿਲੰਡਰ ਦਿੱਤੇ ਜਾਣਗੇ। 60 ਸਾਲ ਦੀ ਉਮਰ ਤੱਕ ਦੀਆਂ ਸਾਰੀਆਂ ਮਹਿਲਾ ਮੁਖੀਆਂ ਨੂੰ ਹਰ ਮਹੀਨੇ 2500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਹਾਲਾਂਕਿ, ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਇਸ ਯੋਜਨਾ ਤੋਂ ਛੋਟ ਦਿੱਤੀ ਜਾਵੇਗੀ। ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਇੱਕ ਵੱਖਰਾ ਵਿਭਾਗ ਬਣਾਇਆ ਜਾਵੇਗਾ, ਅਤੇ ਇਹ ਮੇਰੀ ਸਿੱਧੀ ਨਿਗਰਾਨੀ ਹੇਠ ਕੰਮ ਕਰੇਗਾ। ਵਿਜੇ ਨੇ ‘ਅੰਨਨ ਸੀਰ ਸਕੀਮ’ ਦਾ ਵੀ ਐਲਾਨ ਕੀਤਾ, ਜਿਸ ਤਹਿਤ ਧੀਆਂ ਦੇ ਵਿਆਹ ‘ਤੇ ਪਾਰਟੀ ਵੱਲੋਂ ਤੋਹਫ਼ੇ ਵਜੋਂ ਇੱਕ ਸੋਨੇ ਦਾ ਸਿੱਕਾ ਅਤੇ ਇੱਕ ਰੇਸ਼ਮੀ ਸਾੜ੍ਹੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਾਮਰਾਜਰ ਸਿੱਖਿਆ ਅਧਿਕਾਰ ਯੋਜਨਾ ਦਾ ਵੀ ਐਲਾਨ ਕੀਤਾ, ਜਿਸ ਤਹਿਤ ਸਕੂਲੀ ਬੱਚਿਆਂ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਅਤੇ ਡਰਾਪ-ਆਊਟ ਰੇਟ ਘਟਾਉਣ ਲਈ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਦੀਆਂ ਮਾਵਾਂ ਨੂੰ ਸਾਲਾਨਾ 15,000 ਰੁਪਏ ਦਿੱਤੇ ਜਾਣਗੇ।

2026 ਦੀਆਂ ਚੋਣਾਂ ਹੋਣਗੀਆਂ ਦਿਲਚਸਪ

ਤਾਮਿਲਨਾਡੂ ਦੀਆਂ 234 ਵਿਧਾਨ ਸਭਾ ਸੀਟਾਂ ਲਈ 2026 ਦੇ ਪਹਿਲੇ ਅੱਧ ਵਿੱਚ ਚੋਣਾਂ ਹੋਣੀਆਂ ਹਨ। ਜਿੱਥੇ ਇੱਕ ਪਾਸੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦਾ ‘ਦ੍ਰਵਿੜ ਮਾਡਲ’ ਹੈ, ਉੱਥੇ ਹੀ ਵਿਜੇ ਦੀ TVK ਦੇ ਆਉਣ ਨਾਲ ਮੁਕਾਬਲਾ ਤਿਕੋਣਾ ਹੋਣ ਦੀ ਉਮੀਦ ਹੈ।

By Gurpreet Singh

Leave a Reply

Your email address will not be published. Required fields are marked *