ਚੰਡੀਗੜ੍ਹ, 18 ਅਪ੍ਰੈਲ 2026 (ਗੁਰਪ੍ਰੀਤ ਸਿੰਘ): ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਓਐੱਮਐੱਸਐੱਮਈ/MoMSME) ਦੀ ਪਹਿਲ ‘ਤੇ ਉਦਯੋਗ ਵਿਭਾਗ, ਯੂਟੀ ਚੰਡੀਗੜ੍ਹ ਨੇ 15 ਅਪ੍ਰੈਲ 2026 ਨੂੰ ਪੀਐੱਮ ਵਿਸ਼ਵਕਰਮਾ (PMV) ਲਾਭਾਰਥੀਆਂ ਲਈ ਆਟੀਆਈ (ITI), ਸੈਕਟਰ 28, ਚੰਡੀਗੜ੍ਹ ਵਿਖੇ ਇੱਕ ਦਿਨ ਦੀ ਏਆਈ (AI) ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਰਵਾਇਤੀ ਕਾਰੀਗਰਾਂ ਦੇ ਦਰਮਿਆਨ ਟੈਕਨੋਲੋਜੀ ਅਪਣਾਉਣ ਅਤੇ ਡਿਜੀਟਲ ਬਜ਼ਾਰ ਤੱਕ ਪਹੁੰਚ ਨੂੰ ਹੁਲਾਰਾ ਦੇਣਾ ਸੀ।
ਵਰਕਸ਼ਾਪ ਵਿੱਚ ਕੁੱਲ 36 ਪੀਐੱਮ ਵਿਸ਼ਵਕਰਮਾ (PMV) ਕਾਰੀਗਰਾਂ ਨੇ ਹਿੱਸਾ ਲਿਆ। ਉਨ੍ਹਾਂ ਨੂੰ ਉਤਪਾਦਕਤਾ ਵਧਾਉਣ, ਡਿਜੀਟਲ ਮਾਰਕਿਟਿੰਗ ਅਤੇ ਕਮਰਸ਼ੀਅਲ ਨਿਰਣੇ ਲੈਣ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (ਏਆਈ/AI) ਦੇ ਵਿਵਹਾਰਿਕ ਉਪਯੋਗਾਂ ਤੋਂ ਜਾਣੂ ਕਰਵਾਇਆ ਗਿਆ। ਕਾਰੀਗਰਾਂ ਨੇ ਆਪਣੀ ਆਜੀਵਿਕਾ ਮਜ਼ਬੂਤ ਕਰਨ ਅਤੇ ਆਪਣੇ ਉਤਪਾਦਾਂ ਦੀ ਬਜ਼ਾਰ ਪਹੁੰਚ ਵਧਾਉਣ ਲਈ ਨਵੇਂ ਡਿਜੀਟਲ ਉਪਕਰਣਾਂ ਨੂੰ ਅਪਣਾਉਣ ਵਿੱਚ ਗਹਿਰੀ ਰੁਚੀ ਵਿਅਕਤ ਕੀਤੀ।
ਪ੍ਰੋਗਰਾਮ ਦੇ ਦੌਰਾਨ ਪੀਐੱਮ ਵਿਸ਼ਵਕਰਮਾ (PMV) ਨੂੰ ਓਪਨ ਨੈੱਟਵਰਕ ਫੌਰ ਡਿਜੀਟਲ ਕਮਰਸ (ਓਐੱਨਡੀਸੀ/ONDC) ਪਲੈਟਫਾਰਮ ‘ਤੇ ਔਨਬੋਰਡ ਕਰਨ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ, ਜਿਸ ਦੇ ਤਹਿਤ 25 ਕਾਰੀਗਰਾਂ ਨੂੰ ਸਫ਼ਲਤਾਪੂਰਵਕ ਓਪਨ ਨੈੱਟਵਰਕ ਫੌਰ ਡਿਜੀਟਲ ਕਮਰਸ (ਓਐੱਨਡੀਸੀ/ONDC) ਨਾਲ ਜੋੜਿਆ ਗਿਆ।
ਇਸ ਪਹਿਲ ਦੇ ਜ਼ਰੀਏ ਉਦਯੋਗ ਵਿਭਾਗ ਨੇ ਇਨੋਵੇਸ਼ਨ, ਡਿਜੀਟਲ ਸਮਾਵੇਸ਼ਨ ਅਤੇ ਟਿਕਾਊ ਆਜੀਵਿਕਾ ਦੇ ਅਵਸਰਾਂ ਦੇ ਜ਼ਰੀਏ ਕਾਰੀਗਰਾਂ ਨੂੰ ਸਸ਼ਕਤ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਬਾਰਾ ਦੁਹਰਾਇਆ।
