ਡਰਾਈਵਰ ਨੂੰ ਪੈ ਗਿਆ ਦਿਲ ਦਾ ਦੌਰਾ ! ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਮਚ ਗਿਆ ਚੀਕ-ਚਿਹਾੜਾ

 ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ‘ਚ ਐਤਵਾਰ ਸਵੇਰੇ ਇਕ ਸੜਕ ਹਾਦਸਾ ਵਾਪਰਿਆ। ਡਰਾਈਵਰ ਦੀ ਛਾਤੀ ‘ਚ ਦਰਦ ਕਾਰਨ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਨਿੱਜੀ ਬੱਸ ਪਲਟ ਗਈ, ਜਿਸ ‘ਚ 24 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਜ਼ਖ਼ਮੀਆਂ ‘ਚ ਚਾਲਕ ਵੀ ਸ਼ਾਮਲ ਹੈ। ਇਹ ਹਾਦਸਾ ਨੂਰਪੁਰ ਸਬ ਡਿਵੀਜ਼ਨ ‘ਚ ਪਠਾਨਕੋਟ-ਮੰਡੀ ਨੈਸ਼ਨਲ ਹਾਈਵੇਅ ‘ਤੇ ਦੁਪਹਿਰ ਲਗਭਗ 11 ਵਜੇ ਹੋਈ, ਜਦੋਂ ਬੱਸ ਚੰਬਾ ਤੋਂ ਊਨਾ ਜਾ ਰਹੀ ਸੀ।

ਸ਼ੁਰੂਆਤੀ ਜਾਣਕਾਰੀ ਅਨੁਸਾਰ, ਡਰਾਈਵਰ ਦੀ ਛਾਤੀ ‘ਚ ਅਚਾਨਕ ਦਰਦ ਹੋਇਆ, ਜਿਸ ਕਾਰਨ ਉਸ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ। ਸਥਾਨਕ ਲੋਕ ਤੁਰੰਤ ਪਹੁੰਚੇ ਅਤੇ ਉਨ੍ਹਾਂ ਨੇ ਜ਼ਖ਼ਮੀਆਂ ਨੂੰ ਬਚਾਉਣ ‘ਚ ਮਦਦ ਕੀਤੀ। ਪੁਲਸ ਨੇ ਦੱਸਿਆ ਕਿ ਡਰਾਈਵਰ ਸਮੇਤ ਚਾਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਕਾਂਗੜਾ ਸਥਿਤ ਟਾਂਡਾ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ 20 ਲੋਕਾਂ ਦਾ ਇਲਾਜ ਨੂਰਪੁਰ ਸਿਵਲ ਹਸਪਤਾਲ ‘ਚ ਹੋ ਰਿਹਾ ਹੈ। ਵਿਸਤ੍ਰਿਤ ਵੇਰਵੇ ਦੀ ਉਡੀਕ ਹੈ।

By Rajeev Sharma

Leave a Reply

Your email address will not be published. Required fields are marked *