ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ ‘ਚ ਨਿਕਲੀ ਲਾਟਰੀ, ਬਣਿਆ ਲਖਪਤੀ

ਫਾਜ਼ਿਲਕਾ- ਫਾਜ਼ਿਲਕਾ ਦੀ ਰੂਪ ਚੰਦ ਲਾਟਰੀ ਦੀ ਦੁਕਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਕਿਸਮਤ ਨੇ ਫਾਜ਼ਿਲਕਾ ਤੋਂ ਲਗਭਗ 700 ਕਿਲੋਮੀਟਰ ਦੂਰ ਉੱਤਰਾਖੰਡ ਦੇ ਕਾਸ਼ੀਪੁਰ ਵਿੱਚ ਦਸਤਕ ਦਿੱਤੀ ਹੈ। ਪੰਜਾਬ ਰਾਜ ਡੀਅਰ ਮਹੀਨਾਵਾਰ ਲਾਟਰੀ ਦੇ ਨਤੀਜਿਆਂ ਵਿੱਚ ਦੂਜਾ ਇਨਾਮ 3 ਲੱਖ ਰੁਪਏ, ਕਾਸ਼ੀਪੁਰ ਦੇ ਨਿਵਾਸੀ ਬਲਬੀਰ ਸਿੰਘ ਦੇ ਨਾਮ ਰਿਹਾ।

ਲਾਟਰੀ ਦੁਕਾਨ ਦੇ ਸੰਚਾਲਕ ਬੌਬੀ ਬਾਵੇਜਾ ਨੇ ਦੱਸਿਆ ਕਿ ਜੇਤੂ ਬਲਬੀਰ ਸਿੰਘ ਨੇ ਫੋਨ ਰਾਹੀਂ ਟਿਕਟ ਨਹੀਂ ਮੰਗਵਾਈ ਸੀ, ਸਗੋਂ ਉਹ ਖੁਦ ਉੱਤਰਾਖੰਡ ਤੋਂ ਫਾਜ਼ਿਲਕਾ ਆ ਕੇ ਦੁਕਾਨ ਤੋਂ ਟਿਕਟ ਖਰੀਦ ਕੇ ਲੈ ਗਿਆ ਸੀ। ਜਦੋਂ ਡਰਾਅ ਦਾ ਐਲਾਨ ਹੋਇਆ ਅਤੇ ਟਿਕਟ ਨੰਬਰ ਮਿਲਿਆ, ਤਾਂ ਦੁਕਾਨਦਾਰ ਨੇ ਉਸ ਨੂੰ ਫੋਨ ਕਰਕੇ ਵੱਡੀ ਜਿੱਤ ਦੀ ਜਾਣਕਾਰੀ ਦਿੱਤੀ। ਖੁਸ਼ਖਬਰੀ ਮਿਲਣ ਤੋਂ ਬਾਅਦ ਬਲਬੀਰ ਸਿੰਘ ਨੂੰ ਫਾਜ਼ਿਲਕਾ ਵਾਪਸ ਆਇਆ, ਜਿਥੇ ਪਹੁੰਚਣ ਵਿੱਚ ਉਸ ਨੂੰ ਕਰੀਬ ਦੋ ਦਿਨ ਲੱਗ ਗਏ ਅਤੇ ਆਪਣੀ ਇਨਾਮੀ ਰਕਮ ਦੀ ਕਾਰਵਾਈ ਪੂਰੀ ਕੀਤੀ।

By Gurpreet Singh

Leave a Reply

Your email address will not be published. Required fields are marked *