ਗੁਜਰਾਤ ਅਤੇ ਬੰਗਲੌਰ ਵਿਚਾਲੇ ਅੱਜ ਹੋਵੇਗਾ ਖ਼ਿਤਾਬੀ ਮੁਕਾਬਲਾ

ਗੁਰਪ੍ਰੀਤ ਸਿੰਘ :- ਆਈਪੀਐਲ 2026 ਦਾ ਫਾਈਨਲ ਅੱਜ ਅਹਿਮਦਾਬਾਦ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਕੋਲ ਨਰਿੰਦਰ ਮੋਦੀ ਸਟੇਡੀਅਮ ਵਿੱਚ ਦੂਜੀ ਵਾਰ ਖਿਤਾਬ ਜਿੱਤਣ ਦਾ ਮੌਕਾ ਹੈ। ਬੰਗਲੌਰ ਨੇ ਪਿਛਲੇ ਸਾਲ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ, ਜਦੋਂ ਕਿ ਗੁਜਰਾਤ 2022 ਵਿੱਚ ਆਪਣੇ ਪਹਿਲੇ ਸੀਜ਼ਨ ਵਿੱਚ ਚੈਂਪੀਅਨ ਬਣਿਆ ਸੀ।

ਦੋਵਾਂ ਟੀਮਾਂ ਵਿਚਕਾਰ ਹੁਣ ਤੱਕ ਨੌਂ ਆਈਪੀਐਲ ਮੈਚ ਖੇਡੇ ਗਏ ਹਨ। ਬੰਗਲੁਰੂ ਨੇ ਇਨ੍ਹਾਂ ਵਿੱਚੋਂ ਪੰਜ ਜਿੱਤੇ ਹਨ, ਜਦੋਂ ਕਿ ਗੁਜਰਾਤ ਨੇ ਚਾਰ ਜਿੱਤੇ ਹਨ। ਸੀਜ਼ਨ ‘ਚ ਦੋਵਾਂ ਵਿਚਕਾਰ ਤਿੰਨ ਮੈਚ ਖੇਡੇ ਗਏ ਹਨ, ਇਹਨਾਂ ‘ਚ ਇੱਕ ਕੁਆਲੀਫਾਇਰ-1 ਵੀ ਸ਼ਾਮਿਲ ਹੈ। ਲੀਗ ਪੜਾਅ ਵਿੱਚ 30 ਅਪ੍ਰੈਲ ਨੂੰ, ਗੁਜਰਾਤ ਨੇ ਘਰੇਲੂ ਮੈਦਾਨ ‘ਤੇ ਚਾਰ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ 24 ਅਪ੍ਰੈਲ ਨੂੰ, ਬੰਗਲੁਰੂ ਨੇ ਘਰੇਲੂ ਮੈਦਾਨ ‘ਤੇ ਪੰਜ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਬੰਗਲੁਰੂ ਅਤੇ ਗੁਜਰਾਤ ਵਿਚਕਾਰ ਆਖਰੀ ਮੈਚ ਕੁਆਲੀਫਾਇਰ-1 26 ਮਈ ਨੂੰ ਧਰਮਸ਼ਾਲਾ ਵਿਖੇ ਖੇਡਿਆ ਗਿਆ ਸੀ। ਉਸ ਮੈਚ ਵਿੱਚ ਬੰਗਲੁਰੂ ਨੇ ਗੁਜਰਾਤ 92 ਦੌੜਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ।

ਜੇ ਗੱਲ ਫਾਈਨਲ ਦੀ ਜਿੱਤ ਦੀ ਕਰੀਏ ਤਾਂ ਪਿਛਲੇ ਆਖਰੀ ਅੱਠ ਫਾਈਨਲ ਕੁਆਲੀਫਾਇਰ 1 ਜਿੱਤਣ ਵਾਲੀ ਟੀਮ ਨੇ ਜਿੱਤੇ ਹਨ। 2016 ਤੋਂ ਬਾਅਦ ਸਾਰੇ ਫਾਈਨਲ ਕੁਆਲੀਫਾਇਰ 1 ਵਿੱਚ ਖੇਡਣ ਵਾਲੀਆਂ ਟੀਮਾਂ ਵਿਚਕਾਰ ਖੇਡੇ ਗਏ ਹਨ। ਸਿਰਫ 2016 ਵਿੱਚ, ਹੈਦਰਾਬਾਦ ਐਲੀਮੀਨੇਟਰ ਜਿੱਤ ਕੇ ਚੈਂਪੀਅਨ ਬਣਿਆ ਸੀ। ਇਹ ਵੀ ਗੱਲ ਦਿਲਚਸਪ ਹੈ ਕਿ ਪਿਛਲੇ 18 ਸਾਲਾਂ ਵਿੱਚ, ਆਈਪੀਐਲ ਫਾਈਨਲ ਵਿੱਚ 200+ ਸਕੋਰ ਦਾ ਪਿੱਛਾ ਨਹੀਂ ਕੀਤਾ ਗਿਆ ਹੈ, ਭਾਵ 200+ ਸਕੋਰ ਜਿੱਤ ਦੀ ਗਰੰਟੀ ਦਿੰਦਾ ਹੈ। 2008 ਤੋਂ 2025 ਤੱਕ, ਫਾਈਨਲ ਵਿੱਚ ਚਾਰ 200+ ਸਕੋਰ ਸੈੱਟ ਕੀਤੇ ਗਏ ਹਨ, ਜਿਨ੍ਹਾਂ ਦਾ ਕਦੇ ਪਿੱਛਾ ਨਹੀਂ ਕੀਤਾ ਗਿਆ ਸੀ।

ਦੋਵਾਂ ਟੀਮਾਂ ਦੀ ਸੰਭਾਵੀ ਪਲੇਇੰਗ: ਬੰਗਲੁਰੂ: ਵਿਰਾਟ ਕੋਹਲੀ, ਵੈਂਕਟੇਸ਼ ਅਈਅਰ, ਦੇਵਦੱਤ ਪਡਿੱਕਲ, ਰਜਤ ਪਾਟੀਦਾਰ, ਜਿਤੇਸ਼ ਸ਼ਰਮਾ, ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੈਕਬ ਡਫੀ, ਜੋਸ਼ ਹੇਜ਼ਲਵੁੱਡ, ਰਸੀਖ ਸਲਾਮ, ਅਤੇ ਰੋਮਾਰੀਓ ਸ਼ੈਫਰਡ।

ਗੁਜਰਾਤ: ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਜੇਸਨ ਹੋਲਡਰ, ਰਾਸ਼ਿਦ ਖਾਨ, ਕੁਲਵੰਤ ਖੇਜਰੋਲੀਆ, ਕਾਗੀਸੋ ਰਬਾਡਾ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ ਅਤੇ ਰਾਹੁਲ ਤੇਵਤੀਆ।

By Gurpreet Singh

Leave a Reply

Your email address will not be published. Required fields are marked *