ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਰਾਜਪੁਰਾ ਦੇ ਦੌਰੇ ‘ਤੇ

ਬਲਵਿੰਦਰ ਸਿੰਘ :- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਰਾਜਪੁਰਾ ਦੇ ਦੌਰੇ ’ਤੇ ਰਹਿਣਗੇ। ਜਾਣਕਾਰੀ ਅਨੁਸਾਰ, ਇਸ ਦੌਰੇ ਦੌਰਾਨ ਉਹ ਇੱਕ ਰੈਲੀ ‘ਚ ਸ਼ਿਰਕਤ ਕਰਨਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ। ਉਹਨਾਂ ਦੇ ਰਾਜਪੁਰੇ ਦੌਰੇ ਨੂੰ ਲੈ ਕੇ ਪ੍ਰਸ਼ਾਸਨ ‘ਤੇ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਹਨ।

ਇਸ ਦੌਰੇ ਨੂੰ ਪੰਜਾਬ ਦੀ ਸਿਆਸਤ ਦੇ ਸੰਦਰਭ ਵਿੱਚ ਵੀ ਦੇਖਿਆ ਜਾ ਰਿਹਾ ਹੈ, ਕਿਉਂਕਿ ਅਗਲੇ ਸਾਲ 2027 ‘ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਜਿਨ੍ਹਾਂ ਦੀਆਂ ਤਿਆਰੀਆਂ ਨੂੰ ਲੈ ਕੇ ਬੀਜੇਪੀ ਨੇ ਹੁਣ ਤੋਂ ਹੀ ਕਮਰ ਕਸ ਲਈ ਹੈ ਅਤੇ ਜਦੋਂ ਤੋਂ ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਦਾ ਜ਼ਿਆਦਾ ਫੋਕਸ ਪੰਜਾਬ ‘ਤੇ ਹੀ ਰਿਹਾ ਹੈ ਅਤੇ ਉਹ ਪੰਜਾਬ ਦੇ ਤਾਬੜਤੋੜ ਦੌਰੇ ਵੀ ਕਰ ਰਹੇ ਹਨ। ਕਿਤੇ ਉਹ ਰੈਲੀ ਕਰ ਰਹੇ ਹਨ, ਕਿਤੇ ਉਹ ਪਾਰਟੀ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ ਅਤੇ ਕਿਤੇ ਜਨ-ਸਭਾਵਾਂ ਨੂੰ ਸੰਬੋਧਨ ਕਰ ਰਹੇ ਹਨ।

ਦੱਸ ਦਈਏ ਕਿ ਨਾਇਬ ਸਿੰਘ ਸੈਣੀ ਜਦੋਂ ਵੀ ਪੰਜਾਬ ਆਉਂਦੇ ਹਨ, ਉਹ ਹਰਿਆਣਾ ਦੇ ‘ਡਬਲ ਇੰਜਣ ਸਰਕਾਰ’ ਮਾਡਲ ਅਤੇ ਪੰਜਾਬ ਵਿੱਚ ਐਮਐਸਪੀ ਪ੍ਰਣਾਲੀ ਨੂੰ ਇੱਕ ਬਿਹਤਰ ਵਿਕਲਪ ਵਜੋਂ ਵੀ ਪੇਸ਼ ਕਰਦੇ ਹਨ।

By Balwinder Singh

Leave a Reply

Your email address will not be published. Required fields are marked *