ਕੈਨੇਡਾ ‘ਚ ਵੱਡੀ ਵਾਰਦਾਤ : ਮਾਹਲ ਸਵੀਟ ਸ਼ਾਪ ਤੇ ਫਾਇਰਿੰਗ, ਆਰਜ਼ੂ ਬਿਸ਼ਨੋਈ ਨੇ ਲਈ ਜ਼ਿੰਮੇਵਾਰੀ!

ਰਾਜੀਵ ਸ਼ਰਮਾ :- ਕੈਨੇਡਾ ਦੇ ਮਾਹਲ ਸਵੀਟ ਸ਼ਾਪ ‘ਤੇ ਅੰਨ੍ਹੇਵਾਹ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਦੱਸ ਦਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਆਰਜ਼ੂ ਬਿਸ਼ਨੋਈ, ਟਾਈਸਨ ਬਿਸ਼ਨੋਈ ਅਤੇ ਸ਼ੁਭਮ ਲੋਂਕਰ – ਨੇ ਲਈ ਹੈ। ਇਸ ਸੰਬੰਧੀ ਸੋਸ਼ਲ ਮੀਡੀਆ ‘ਤੇ ਪੋਸਟ ਵਾਇਰਲ ਹੋ ਰਹੀ ਹੈ। ਪਰ ਅਸੀਂ ਇਸ ਵਾਇਰਲ ਪੋਸਟ ਦੀ ਪੁਸ਼ਟੀ ਨਹੀਂ ਕਰਦੇ।

ਇਸ ਵਾਇਰਲ ਪੋਸਟ ਅਨੁਸਾਰ ਬਿਸ਼ਨੋਈ ਗਰੁੱਪ ਨੇ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ, “ਜੈ ਸੀਤਾ ਰਾਮ ਜੀ ਸਾਰੇ ਭਰਾਵਾਂ ਨੂੰ, ਅੱਜ ਕੈਨੇਡਾ ਦੇ ਬਰੈਂਪਟਨ ਦੇ ਮਾਹਲ ਸਵੀਟ ‘ਤੇ ਜੋ ਗੋਲੀਬਾਰੀ ਹੋਈ ਹੈ। ਆਰਜ਼ੂ ਬਿਸ਼ਨੋਈ ਅਤੇ ਮੇਰਾ ਛੋਟਾ ਭਰਾ ਟਾਈਸਨ ਬਿਸ਼ਨੋਈ, ਸ਼ੁਭਮ ਲੋਂਕਰ ਇਸਦੀ ਜ਼ਿੰਮੇਵਾਰੀ ਲੈਂਦੇ ਹਨ। ਅਸੀਂ ਉਸਨੂੰ ਫੋਨ ਕੀਤਾ ਸੀ ਪਰ ਉਸਨੇ ਆਵਾਜ਼ ਨਹੀਂ ਪਛਾਣੀ, ਇਸ ਲਈ ਅਸੀਂ ਉਸਨੂੰ ਇੱਕ ਛੋਟੀ ਜਿਹੀ ਆਵਾਜ਼ ਸੁਣਾਈ। ਜੇਕਰ ਅਗਲੀ ਵਾਰ ਕਾਲ ਨੂੰ ਅਣਡਿੱਠਾ ਕੀਤਾ, ਤਾਂ ਅਸੀਂ ਤੁਹਾਡੇ ਮਾਲ ਵਿੱਚ ਦਾਖਲ ਹੋਵਾਂਗੇ, ਤੇਰੇ ਸਿਰ ਵਿੱਚ ਗੋਲੀ ਮਾਰ ਦੇਵਾਂਗੇ ਅਤੇ ਤੈਨੂੰ ਮਿੱਟੀ ਵਿੱਚ ਮਿਲਾ ਦੇਵਾਂਗੇ। ਬਾਕੀ ਤਿਆਰ ਕਰ ਲੈਣਾ ਅਤੇ ਸਾਡੇ ਬਾਕੀ ਦੁਸ਼ਮਣ, ਤਿਆਰ ਰਹੋ, ਅਸੀਂ ਜਲਦੀ ਹੀ ਮਿਲਾਂਗੇ। ਸਾਡੇ ਵਿਰੋਧੀ ਜੋ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ ਕਿ ਅਸੀਂ ਵੱਖ ਹੋ ਗਏ ਹਾਂ, ਅਸੀਂ ਸਾਰੇ ਭਰਾ ਇਕੱਠੇ ਲੜਾਂਗੇ। ਅਸੀਂ ਸਾਰੇ ਭਰਾ ਇੱਕ ਸੀ। ਅਸੀਂ ਇੱਕ ਹਾਂ। ਅਸੀਂ ਇੱਕ ਰਹਾਂਗੇ। ਜੈ ਸੀਤਾ ਰਾਮ ਜੀ”

ਕੈਨੇਡਾ ਵਿੱਚ ਪੁਲਿਸ ਨੇ ਸੋਸ਼ਲ ਮੀਡੀਆ ਪੋਸਟਾਂ ਦਾ ਨੋਟਿਸ ਲਿਆ ਹੈ ਅਤੇ ਗੋਲੀਬਾਰੀ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਫਾਇਰਿੰਗ ਉਦੇਸ਼ ਅਤੇ ਇਸ ਹਮਲੇ ‘ਚ ਕਿਸੇ ਦੇ ਜ਼ਖਮੀ ਦੀ ਖ਼ਬਰ ਨਹੀਂ ਹੈ।

By Rajeev Sharma

Leave a Reply

Your email address will not be published. Required fields are marked *