ਰਾਜੀਵ ਸ਼ਰਮਾ :- ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਅੱਜ ਮਹਿਲਾ ਟੀ-20 ਵਿਸ਼ਵ ਕੱਪ ਮੈਚ ‘ਚ ਆਹਮੋ -ਸਾਹਮਣੇ ਹੋਣਗੀਆਂ। ਇਹ ਮੈਚ ਅੱਜ ਸ਼ਾਮ 7 ਵਜੇ ਐਜਬੈਸਟਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ ਦੋਵਾਂ ਟੀਮਾਂ ਦਾ ਇਹ ਪਹਿਲਾ ਮੈਚ ਹੋਵੇਗਾ। ਭਾਰਤ ਅਤੇ ਪਾਕਿਸਤਾਨ ਨੇ ਆਪਸ ‘ਚ ਹੁਣ ਤੱਕ 16 ਟੀ-20 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ 13 ਜਿੱਤੇ ਹਨ ਅਤੇ ਪਾਕਿਸਤਾਨ ਨੇ 3 ਜਿੱਤੇ ਹਨ। ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ ਵਿੱਚ ਅੱਠ ਵਾਰ ਇੱਕ-ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ, ਜਿਸ ਵਿੱਚੋਂ ਭਾਰਤ ਨੇ 6 ਜਿੱਤੇ ਹਨ ਅਤੇ ਪਾਕਿਸਤਾਨ ਨੇ 2 ਜਿੱਤੇ ਹਨ।
ਪਿਛਲੇ ਸਾਲ ਆਪਣਾ ਪਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਹੁਣ ਟੀ-20 ਵਿਸ਼ਵ ਕੱਪ ਜਿੱਤ ਕੇ ਲਗਾਤਾਰ ਦੂਜੇ ਆਈਸੀਸੀ ਖਿਤਾਬ ਦਾ ਟੀਚਾ ਰੱਖੇਗੀ। ਪਾਕਿਸਤਾਨ ਹਾਲ ਹੀ ਵਿੱਚ ਟੀ-20 ਲੜੀ ਵਿੱਚ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਪਹੁੰਚਿਆ ਹੈ। ਭਾਰਤ ਪਿਛਲੇ ਟੀ-20 ਵਿਸ਼ਵ ਕੱਪ ਵਿੱਚ ਸੈਮੀਫਾਈਨਲ ਵਿੱਚ ਪਹੁੰਚਿਆ ਸੀ, ਜਦੋਂ ਕਿ ਪਾਕਿਸਤਾਨ ਗਰੁੱਪ ਪੜਾਅ ਵਿੱਚ ਬਾਹਰ ਹੋ ਗਿਆ ਸੀ।
ਦੋਵਾਂ ਟੀਮਾਂ ਦੀ ਸੰਭਵੀ ਪਲੇਇੰਗ: ਭਾਰਤ: ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ/ਭਾਰਤੀ ਫੁਲਮਾਲੀ, ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਸ਼੍ਰੇਅੰਕਾ ਪਾਟਿਲ, ਕ੍ਰਾਂਤੀ ਗੌੜ, ਨੰਦਿਨੀ ਸ਼ਰਮਾ, ਸ਼੍ਰੀ ਚਰਨੀ।
ਪਾਕਿਸਤਾਨ : ਮੁਨੀਬਾ ਅਲੀ (ਵਿਕਟਕੀਪਰ), ਗੁਲ ਫਿਰੋਜ਼ਾ, ਆਇਸ਼ਾ ਜ਼ਫਰ, ਆਲੀਆ ਰਿਆਜ਼, ਫਾਤਿਮਾ ਸਨਾ (ਕਪਤਾਨ), ਇਮਾਨ ਫਾਤਿਮਾ, ਇਰਮ ਜਾਵੇਦ, ਤੂਬਾ ਹਸਨ, ਡਾਇਨਾ ਬੇਗ, ਨਸ਼ਰਾ ਸੰਧੂ, ਸਾਦੀਆ ਇਕਬਾਲ।
