ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਭਿਆਨਕ ਅੱਗ!

ਗੁਰਪ੍ਰੀਤ ਸਿੰਘ :- ਜਲੰਧਰ-ਜੰਮੂ ਰਾਸ਼ਟਰੀ ਮਾਰਗ ‘ਤੇ ਭੋਗਪੁਰ ਬੱਸ ਅੱਡੇ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਜਲੰਧਰ ਤੋਂ ਦਸੂਹਾ ਵੱਲ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਜਦੋਂ ਇਹ ਭਾਣਾ ਵਾਪਰਿਆ, ਉਸ ਵੇਲੇ ਬੱਸ ਵਿੱਚ 27 ਮੁਸਾਫ਼ਰ ਸਵਾਰ ਸਨ।

ਮਿਲੀ ਜਾਣਕਾਰੀ ਮੁਤਾਬਕ ਬੱਸ ਡਰਾਈਵਰ ਵਿਨੋਦ ਕੁਮਾਰ ਜਿਵੇਂ ਹੀ ਭੋਗਪੁਰ ਅੱਡੇ ‘ਤੇ ਸਵਾਰੀਆਂ ਉਤਾਰਨ ਲਈ ਰੁਕਿਆ, ਤਾਂ ਬੱਸ ਵਿੱਚੋਂ ਅਚਾਨਕ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਰਾਹਗੀਰਾਂ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਤੁਰੰਤ ਸਮਝਦਾਰੀ ਅਤੇ ਦਲੇਰੀ ਦਿਖਾਈ। ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਪਾਣੀ ਦੀ ਵਰਤੋਂ ਕਰਕੇ ਅੱਗ ‘ਤੇ ਕਾਬੂ ਪਾਇਆ।

ਸਥਾਨਕ ਲੋਕਾਂ ਅਤੇ ਕਰਮਚਾਰੀਆਂ ਦੀ ਤੁਰੰਤ ਕਾਰਵਾਈ ਕਾਰਨ ਬੱਸ ਵਿੱਚ ਸਵਾਰ ਸਾਰੀਆਂ 27 ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦੁਖਾਂਤ ਵਿੱਚ ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਜਾਂ ਕਿਸੇ ਦੇ ਜ਼ਖ਼ਮੀ ਹੋਣ ਤੋਂ ਬਚਾਅ ਰਿਹਾ, ਜਿਸ ਨਾਲ ਵੱਡੀ ਤਬਾਹੀ ਟਲ ਗਈ। ਸ਼ੁਰੂਆਤੀ ਅੰਦਾਜ਼ੇ ਮੁਤਾਬਕ ਅੱਗ ਲੱਗਣ ਦਾ ਕਾਰਨ ਤਕਨੀਕੀ ਖਰਾਬੀ ਮੰਨਿਆ ਜਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *