UAE ‘ਚ ਭਾਰਤੀ ਹਾਊਸ ਵਾਈਫ ਕਨਿਕਾ ਦੀ ਚਮਕੀ ਕਿਸਮਤ, ਜਿੱਤਿਆ ਜੈਕਪਾਟ

ਗੁਰਪ੍ਰੀਤ ਸਿੰਘ :- ਸੰਯੁਕਤ ਅਰਬ ਅਮੀਰਾਤ (UAE) ਵਿੱਚ ਆਪਣੀ ਕਿਸਮਤ ਅਜ਼ਮਾਉਣ ਵਾਲੇ ਭਾਰਤੀਆਂ ‘ਤੇ ਇਕ ਵਾਰ ਫਿਰ ਕਿਸਮਤ ਬੇਹੱਦ ਮਿਹਰਬਾਨ ਹੋਈ ਹੈ। ਦਿੱਲੀ ਦੀ ਰਹਿਣ ਵਾਲੀ ਇਕ ਹਾਊਸ ਵਾਈਫ ਕਨਿਕਾ ਅਰੋੜਾ ਨੇ ਅਬੂ ਧਾਬੀ ਦੇ ‘ਬਿਗ ਟਿਕਟ ਸੀਰੀਜ਼ 288’ ਡਰਾਅ ਵਿੱਚ 25 ਮਿਲੀਅਨ ਦਿਰਹਾਮ (ਕਰੀਬ 64 ਕਰੋੜ ਭਾਰਤੀ ਰੁਪਏ) ਦਾ ਗ੍ਰੈਂਡ ਪ੍ਰਾਈਜ਼ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

ਕਨਿਕਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਹਰ ਮਹੀਨੇ ਨਿਯਮਿਤ ਤੌਰ ‘ਤੇ ‘ਬਿਗ ਟਿਕਟ’ ਖਰੀਦ ਰਿਹਾ ਸੀ। ਸ਼ੁਰੂ ਵਿੱਚ ਉਹ ਆਪਣੇ ਪਤੀ ਦੇ ਨਾਂ ‘ਤੇ ਟਿਕਟ ਖਰੀਦਦੇ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਨਾਂ ‘ਤੇ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ। 30 ਜੂਨ ਨੂੰ ਖਰੀਦੀ ਗਈ ਟਿਕਟ ਨੰਬਰ 476107 ਨੇ ਆਖਿਰਕਾਰ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ। ਕਨਿਕਾ ਅਨੁਸਾਰ ਜਦੋਂ ਜਿੱਤ ਦੀ ਖ਼ਬਰ ਦੇਣ ਲਈ ਫ਼ੋਨ ਆਇਆ ਤਾਂ ਇਕ ਵਾਰ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਆਇਆ।

ਇਸ ਵੱਡੀ ਜਿੱਤ ਤੋਂ ਬਾਅਦ ਕਨਿਕਾ ਦਾ ਪਰਿਵਾਰ ਖੁਸ਼ੀ ਨਾਲ ਝੂਮ ਰਿਹਾ ਹੈ। ਕਨਿਕਾ ਅਨੁਸਾਰ ਇਸ ਇਨਾਮੀ ਰਾਸ਼ੀ ਨਾਲ ਉਨ੍ਹਾਂ ਦਾ ਲੰਬੇ ਸਮੇਂ ਤੋਂ ਦੇਖਿਆ ਸੁਪਨਾ ਸੱਚ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪੈਸੇ ਨਾਲ ਉਹ ਸਭ ਤੋਂ ਪਹਿਲਾਂ ਆਪਣਾ ਘਰ ਖਰੀਦਣਗੇ। ਇਸ ਤੋਂ ਇਲਾਵਾ ਉਹ ਆਪਣੀ 5 ਸਾਲਾ ਬੇਟੀ ਨਾਲ ਕੀਤਾ ਵਾਅਦਾ ਪੂਰਾ ਕਰਦੇ ਹੋਏ ਉਸ ਨੂੰ ਡਿਜ਼ਨੀਲੈਂਡ ਲੈ ਕੇ ਜਾਣਗੇ ਅਤੇ ਇਹ ਪੈਸਾ ਬੇਟੀ ਦੀ ਪੜ੍ਹਾਈ ਤੇ ਪਰਿਵਾਰ ਦੀ ਆਰਥਿਕ ਸੁਰੱਖਿਆ ਲਈ ਵਰਤਿਆ ਜਾਵੇਗਾ।

ਸਿਰਫ਼ ਕਨਿਕਾ ਹੀ ਨਹੀਂ ਇਸ ਡਰਾਅ ਵਿੱਚ ਕਈ ਹੋਰ ਭਾਰਤੀਆਂ ਦੀ ਵੀ ਚਾਂਦੀ ਹੋਈ ਹੈ। ਦੁਬਈ ਵਿੱਚ ਰਹਿਣ ਵਾਲੀ ਇੱਕ ਹੋਰ ਭਾਰਤੀ ਮਹਿਲਾ ਟਵਿੰਕਲ ਅਲਫਿਨ ਨੇ BMW X6 ਕਾਰ ਜਿੱਤੀ ਹੈ। ਇਸ ਤੋਂ ਇਲਾਵਾ 1 ਮਿਲੀਅਨ ਦਿਰਹਾਮ (ਕਰੀਬ 2.6 ਕਰੋੜ ਰੁਪਏ) ਦੇ ਪੰਜ ਹੋਰ ਇਨਾਮ ਵੀ ਦਿੱਤੇ ਗਏ ਹਨ, ਜਿਨ੍ਹਾਂ ਦੇ ਜੇਤੂਆਂ ਵਿੱਚ ਭਾਰਤ ਅਤੇ ਬੰਗਲਾਦੇਸ਼ ਦੇ ਲੋਕ ਸ਼ਾਮਲ ਹਨ। ‘ਬਿਗ ਟਿਕਟ’ ਨੇ ਹੁਣ ਅਗਲੇ ਡਰਾਅ ਲਈ 20 ਮਿਲੀਅਨ ਦਿਰਹਾਮ ਦੇ ਗ੍ਰੈਂਡ ਪ੍ਰਾਈਜ਼ ਅਤੇ ਲਗਜ਼ਰੀ ਗੱਡੀਆਂ ਦਾ ਨਵਾਂ ਪ੍ਰੋਮੋਸ਼ਨ ਵੀ ਸ਼ੁਰੂ ਕਰ ਦਿੱਤਾ ਹੈ।

By Gurpreet Singh

Leave a Reply

Your email address will not be published. Required fields are marked *