ਮੋਬਾਈਲ ਯੂਜ਼ਰਸ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਮਹਿੰਗੇ ਹੋਣਗੇ ਰੀਚਾਰਜ

ਗੁਰਪ੍ਰੀਤ ਸਿੰਘ :- ਪਿਛਲੇ ਕੁਝ ਸਾਲਾਂ ਵਿੱਚ ਮੋਬਾਈਲ ਰੀਚਾਰਜ ਕਾਫ਼ੀ ਮਹਿੰਗੇ ਹੋ ਗਏ ਹਨ। ਉੱਥੇ ਹੀ ਹੁਣ ਇੱਕ ਵਾਰ ਫੇਰ ਮੋਬਾਈਲ ਯੂਜ਼ਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਹੁਣ ਰੀਚਾਰਜ ਪਲਾਨ ਫੇਰ ਮਹਿੰਗੇ ਹੋ ਸਕਦੇ ਹਨ, ਜੋ ਹਰ ਮਹੀਨੇ ਤੁਹਾਡੀ ਜੇਬ ‘ਤੇ ਵਾਧੂ ਬੋਝ ਪਾ ਸਕਦੇ ਹਨ। ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਭਾਰਤ ਦੀਆਂ ਟੈਲੀਕਾਮ ਕੰਪਨੀਆਂ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਮੋਬਾਈਲ ਟੈਰਿਫ ਵਿੱਚ 12 ਤੋਂ 15 ਪ੍ਰਤੀਸ਼ਤ ਦਾ ਵਾਧਾ ਕਰ ਸਕਦੀਆਂ ਹਨ। ਇਹ ਮੰਨਿਆ ਜਾਂਦਾ ਹੈ ਕਿ ਟੈਲੀਕਾਮ ਬਾਜ਼ਾਰ ਵਿੱਚ ਘੱਟ ਮੁਕਾਬਲੇਬਾਜ਼ੀ ਅਤੇ 4G ਅਤੇ 5G ਸੇਵਾਵਾਂ ਦੀ ਵੱਧਦੀ ਮੰਗ ਨੇ ਕੰਪਨੀਆਂ ਲਈ ਕੀਮਤਾਂ ਵਧਾਉਣਾ ਆਸਾਨ ਬਣਾ ਦਿੱਤਾ ਹੈ।ਬ੍ਰੋਕਰੇਜ ਫਰਮ ਸੈਂਟਰਮ ਇੰਸਟੀਚਿਊਸ਼ਨਲ ਰਿਸਰਚ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤੀ ਟੈਲੀਕਾਮ ਬਾਜ਼ਾਰ ਵਿੱਚ ਹੁਣ ਸਿਰਫ਼ ਸੀਮਤ ਗਿਣਤੀ ਵਿੱਚ ਵੱਡੀਆਂ ਕੰਪਨੀਆਂ ਬਚੀਆਂ ਹਨ, ਜੋ ਟੈਰਿਫ ਵਾਧੇ ਦੀ ਸੰਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਰਿਪੋਰਟ ਦਾ ਅੰਦਾਜ਼ਾ ਹੈ ਕਿ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਮੋਬਾਈਲ ਪਲਾਨ ਦੀਆਂ ਕੀਮਤਾਂ ਵਿੱਚ 12 ਤੋਂ 15 ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਪ੍ਰੀਪੇਡ ਅਤੇ ਪੋਸਟਪੇਡ ਦੋਵਾਂ ਗਾਹਕਾਂ ਨੂੰ ਜ਼ਿਆਦਾ ਭੁਗਤਾਨ ਕਰਨਾ ਪੈ ਸਕਦਾ ਹੈ।ਹਾਲਾਂਕਿ, ਇਸ ਵੇਲੇ ਇਹ ਸਿਰਫ ਇੱਕ ਰਿਪੋਰਟ ਦੁਆਰਾ ਲਾਇਆ ਗਿਆ ਅਨੁਮਾਨ ਹੈ ਅਤੇ ਅਜੇ ਤੱਕ ਨਾ ਹੀ ਕੋਈ ਅਧਿਕਾਰਤ ਐਲਾਨ ਕੀਤਾ ਗਿਆ ਹੈ। ਨਾ ਹੀ ਕਿਸੇ ਵੀ ਟੈਲੀਕਾਮ ਕੰਪਨੀ ਨੇ ਇਸ ਬਾਰੇ ਅਜੇ ਤੱਕ ਕੋਈ ਬਿਆਨ ਦਿੱਤਾ ਹੈ ਅਤੇ ਨਾ ਹੀ ਕੋਈ ਐਲਾਨ ਕੀਤਾ ਹੈ।

By Gurpreet Singh

Leave a Reply

Your email address will not be published. Required fields are marked *