ਬੈਡਮਿੰਟਨ ਕਲੱਬ-23 ਵੱਲੋਂ 35ਵੀਂ ਬੈਡਮਿੰਟਨ ਡਬਲ ਪ੍ਰਤੀਯੋਗਤਾ ਸਫਲਤਾਪੂਰਵਕ ਸੰਪੰਨ, ਪ੍ਰੀਤਪਾਲ ਸਿੰਘ ਦੀ ਜੋੜੀ ਬਣੀ ਵਿਜੇਤਾ

ਮੋਹਾਲੀ, 16 ਜੁਲਾਈ (ਗੁਰਪ੍ਰੀਤ ਸਿੰਘ) : ਬੈਡਮਿੰਟਨ ਕਲੱਬ -23 ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ- 23 ਏ ਚੰਡੀਗੜ੍ਹ ਵਿਖੇ 35ਵੀਂ ਬੈਡਮਿੰਟਨ ਡਬਲ ਪ੍ਰਤੀਯੋਗਤਾ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਖੇਡ ਮੁਕਾਬਲੇ ਦੇ ਵਿੱਚ ਖਿਡਾਰੀਆਂ ਨੇ ਪੂਰੇ ਉਤਸ਼ਾਹ, ਜੋਸ਼ ਅਤੇ ਖੇਡ ਭਾਵਨਾ ਦਾ ਪ੍ਰਗਟਾਵਾ ਕੀਤਾ। 50 ਉਮਰ ਭਾਰ ਵਰਗ ਤੋਂ ਵੀ ਵੱਧ ਦੇ ਵਿੱਚ ਨੀਰਜ ਸਿੰਘ ਅਤੇ ਪ੍ਰੀਤਪਾਲ ਸਿੰਘ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਸੈਟਾਂ ਦੇ ਮੁਕਾਬਲੇ ਦੇ ਵਿੱਚ ਬਿਕਰਮਜੀਤ ਸਿੰਘ ਅਤੇ ਮੰਨੂ ਉਮੰਤ ਨੂੰ 19-21,21- 18 ਅਤੇ 21- 16 ਦੇ ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ। ਉੱਥੇ ਹੀ 30 ਤੋਂ 50 ਉਮਰ ਵਰਗ ਦੇ ਵਿੱਚ ਗੌਰਵ ਸੈਣੀ ਅਤੇ ਬਿਭੋਰ ਕਾਲੜਾ ਦੀ ਜੋੜੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇੰਦਰਜੀਤ ਸਿੰਘ ਅਤੇ ਸਤਪਾਲ ਡਾਂਗ ਨੂੰ 21-20 ,19-21 ਅਤੇ 21-8 ਦੇ ਨਾਲ ਹਰਾ ਕੇ ਵਿਜੇਤਾ ਬਣਨ ਦਾ ਗੌਰਵ ਪ੍ਰਾਪਤ ਕੀਤਾ।

ਪ੍ਰਬੰਧਕਾਂ ਦੁਆਰਾ ਸਾਰੇ ਵਿਜੇਤਾਵਾਂ ਅਤੇ ਬੈਡਮਿੰਟਨ ਪ੍ਰਤਿਯੋਗਿਤਾ ਦੇ ਵਿੱਚ ਭਾਗ ਲੈਣ ਵਾਲਿਆਂ ਨੂੰ ਹਾਰਦਿਕ ਵਧਾਈ ਦਿੰਦੇ ਹੋਏ ਇਸ ਵਧੀਆ ਪ੍ਰਦਰਸ਼ਨ ਦੇ ਲਈ ਦੀ ਸਰਾਹਨਾ ਕੀਤੀ ਅਤੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ 36ਵੀਂ ਬੈਡਮਿੰਟਨ ਡਬਲ ਪ੍ਰਤਿਯੋਗਤਾ ਦਾ ਆਯੋਜਨ 10 ਅਕਤੂਬਰ 2026 ਸ਼ਨੀਵਾਰ ਨੂੰ ਕੀਤਾ ਜਾਵੇਗਾ। ਪ੍ਰਤੀਯੋਗਤਾ ਦਾ ਸਮਾਪਨ ਸਮਾਗਮ ਆਪਸੀ ਭਾਈਚਾਰੇ, ਖੇਲ ਭਾਵਨਾ ਅਤੇ ਆਪਸੀ ਭਾਈਚਾਰਕ ਏਕਤਾ ਦੇ ਸੰਦੇਸ਼ ਦੇ ਨਾਲ ਸਫਲਤਾ ਪੂਰਵਕ ਸਮਾਪਤ ਹੋਇ।

By Gurpreet Singh

Leave a Reply

Your email address will not be published. Required fields are marked *