UGC-NET ਦੀਆਂ English, Commerce ਅਤੇ Sociology ਪ੍ਰੀਖਿਆਵਾਂ ਰੱਦ ; NTA ਵੱਲੋਂ ਤਿੰਨੋ ਪੇਪਰ ਮੁੜ ਕਰਵਾਉਣ ਦਾ ਫ਼ੈਸਲਾ

ਗੁਰਪ੍ਰੀਤ ਸਿੰਘ :- ਅੰਗਰੇਜ਼ੀ, ਕਾਮਰਸ ਅਤੇ ਸੋਸ਼ਲੋਜੀ ਦੇ ਵਿਸ਼ਿਆਂ ਲਈ UGC-NET ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸਵੀਕਾਰ ਕੀਤਾ ਕਿ ਇਨ੍ਹਾਂ ਵਿਸ਼ਿਆਂ ਲਈ ਪ੍ਰਸ਼ਨ ਪੱਤਰਾਂ ਵਿੱਚ ਸਪੈਲਿੰਗ ਅਤੇ ਪ੍ਰਿੰਟਿੰਗ ਗਲਤੀਆਂ ਸਨ। NTA ਨੇ ਤਕਨੀਕੀ ਖ਼ਰਾਬੀ ਅਤੇ ਗਲਤੀਆਂ ਕਾਰਨ UGC-NET ਜੂਨ ਪ੍ਰੀਖਿਆ ਦੇ ਅੰਗਰੇਜ਼ੀ, ਕਾਮਰਸ ਅਤੇ ਸੋਸ਼ਲੋਜੀ ਦੇ ਤਿੰਨ ਪੇਪਰ ਮੁੜ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

NTA ਨੇ ਇਨ੍ਹਾਂ ਤਿੰਨਾਂ ਵਿਸ਼ਿਆਂ ਦੀ ਮੁੜ ਪ੍ਰੀਖਿਆ ਲਈ ਤਰੀਕਾਂ ਦਾ ਐਲਾਨ ਕੀਤਾ ਹੈ। English, Commerce ਅਤੇ Sociology ਦੀਆਂ ਪ੍ਰੀਖਿਆਵਾਂ 9 ਅਤੇ 10 ਸਤੰਬਰ ਨੂੰ ਹੋਣਗੀਆਂ। NTA ਨੇ ਪਹਿਲਾਂ 22 ਜੂਨ ਤੋਂ 30 ਜੂਨ ਦੇ ਵਿਚਕਾਰ UGC-NET ਪ੍ਰੀਖਿਆਵਾਂ ਕਰਵਾਈਆਂ ਸਨ। NTA ਨੇ ਐਲਾਨ ਕੀਤਾ ਕਿ ਅੰਗਰੇਜ਼ੀ ਪ੍ਰੀਖਿਆ 9 ਸਤੰਬਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਹੋਵੇਗੀ। ਕਾਮਰਸ ਦਾ ਪੇਪਰ ਉਸੇ ਦਿਨ ਦੁਪਹਿਰ 3:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ। Sociology ਦੀ ਪ੍ਰੀਖਿਆ 10 ਸਤੰਬਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਹੋਵੇਗੀ। ਵਿਦਿਆਰਥੀਆਂ ਤੋਂ ਦੁਬਾਰਾ ਪ੍ਰੀਖਿਆ ਲਈ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ।

By Gurpreet Singh

Leave a Reply

Your email address will not be published. Required fields are marked *