ਗਾਲੇ ਟੈਸਟ ਦਾ ਅੱਜ ਹੈ ਤੀਜਾ ਦਿਨ ; ਦੂਜੇ ਦਿਨ ਸਟੰਪ ਤੱਕ ਭਾਰਤ ਨੇ ਬਣਾਈਆਂ ਹਨ 460 ਦੌੜਾਂ

ਰਾਜੀਵ ਸ਼ਰਮਾ :- ਭਾਰਤ ਤੇ ਸ੍ਰੀਲੰਕਾ ਵਿਚਕਾਰ ਟੈਸਟ ਸੀਰੀਜ਼ ਦਾ ਪਹਿਲਾ ਮੈਚ ਗਾਲੇ ਦੇ ਗਾਲੇ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਅੱਜ ਸੋਮਵਾਰ ਨੂੰ ਟੈਸਟ ਦਾ ਤੀਜਾ ਦਿਨ ਹੈ ਅਤੇ ਤੀਜੇ ਦਿਨ ਮੀਂਹ ਦੀ 83% ਸੰਭਾਵਨਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕਪਤਾਨ ਸ਼ੁਭਮਨ ਗਿੱਲ ਦਿਨ ਦੇ ਸ਼ੁਰੂ ਵਿੱਚ ਪਾਰੀ ਦਾ ਐਲਾਨ ਕਰ ਸਕਦੇ ਹਨ। ਗਾਲੇ ਟੈਸਟ ਦੌਰਾਨ ਮੀਂਹ ਨੇ ਖੇਡ ਵਿੱਚ ਕਾਫ਼ੀ ਵਿਘਨ ਪਾਇਆ ਹੈ। ਪਹਿਲੇ ਦੋ ਦਿਨਾਂ ਵਿੱਚ ਲਗਭਗ 60 ਓਵਰ ਬਰਬਾਦ ਹੋਏ। ਜਦੋਂ ਕਿ ਰੋਜ਼ਾਨਾ 90 ਓਵਰਾਂ ਦਾ ਖੇਡ ਨਿਰਧਾਰਤ ਹੈ, ਪਹਿਲੇ ਦਿਨ ਸਿਰਫ਼ 73 ਓਵਰ ਸੁੱਟੇ ਗਏ ਅਤੇ ਦੂਜੇ ਦਿਨ ਸਿਰਫ਼ 43।

ਦੱਸ ਦਈਏ ਕਿ ਖੇਡ ਦੇ ਦੂਜੇ ਦਿਨ ਐਤਵਾਰ ਨੂੰ ਸਟੰਪ ਤੱਕ, ਭਾਰਤੀ ਟੀਮ ਨੇ 9 ਵਿਕਟਾਂ ’ਤੇ 460 ਦੌੜਾਂ ਬਣਾਈਆਂ ਬਣਾ ਲਈਆਂ ਹਨ। ਕੁਲਦੀਪ ਯਾਦਵ (12) ਤੇ ਪ੍ਰਸਿਧ ਕ੍ਰਿਸ਼ਨ (1) ਅਜੇਤੂ ਰਹੇ। ਮੀਂਹ ਕਾਰਨ ਦਿਨ ਦੇ ਖੇਡ ਦੌਰਾਨ ਸਿਰਫ਼ 43 ਓਵਰ ਹੀ ਖੇਡੇ ਗਏ। ਇਸ ਤੋਂ ਪਹਿਲਾਂ ਟੈਸਟ ਦੇ ਪਹਿਲੇ ਦਿਨ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਦਾ ਦਬਦਬਾ ਰਿਹਾ। ਯਸ਼ਸਵੀ ਜੈਸਵਾਲ 32 ਦੌੜਾਂ ਤੇ ਕੇ.ਐਲ. ਰਾਹੁਲ ਨੇ 47 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਨਾਲ ਸਥਿਰ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਪਡਿੱਕਲ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ, ਜਦੋਂ ਕਿ ਰਾਹੁਲ 77 ਦੌੜਾਂ ’ਤੇ ਰਿਟਾਇਰਡ ਹਰਟ ਹੋ ਗਿਆ। ਕਪਤਾਨ ਸ਼ੁਭਮਨ ਗਿੱਲ ਸਿਰਫ 16 ਦੌੜਾਂ ਹੀ ਬਣਾ ਸਕੇ। ਮੀਂਹ ਨਾਲ ਪ੍ਰਭਾਵਿਤ ਪਹਿਲੇ ਦਿਨ ਭਾਰਤ ਨੇ 2 ਵਿਕਟਾਂ ਗੁਆਈਆਂ।

ਗੱਲ ਕਰੀਏ ਦੂਜੇ ਦਿਨ ਦੀ ਤਾਂ ਦੂਜੇ ਦਿਨ ਦਾ ਖੇਡ ਵੀ ਮੀਂਹ ਕਾਰਨ ਕਾਫ਼ੀ ਪ੍ਰਭਾਵਿਤ ਹੋਇਆ। ਦੂਜੇ ਸੈਸ਼ਨ ’ਚ ਸਿਰਫ ਸੀਮਤ ਓਵਰ ਹੀ ਸੁੱਟੇ ਜਾ ਸਕੇ।

By Rajeev Sharma

Leave a Reply

Your email address will not be published. Required fields are marked *