ਗੁਰਪ੍ਰੀਤ ਸਿੰਘ :- ਚੰਡੀਗੜ੍ਹ ਵਿਚ ਸ਼ਰਾਬ ਦੇ ਇੱਕ ਠੇਕੇ ਉਤੇ ਬੰਬਨੁਮਾ ਚੀਜ਼ ਸੁੱਟੀ ਗਈ ਹੈ। ਸਕੂਟਰ ‘ਤੇ ਸਵਾਰ ਦੋ ਵਿਅਕਤੀਆਂ ਨੇ ਦੁਕਾਨ ਵੱਲ ਇੱਕ ਚੀਜ਼ ਸੁੱਟੀ, ਜੋ ‘ਸੂਤਲੀ ਬੰਬ’ ਵਰਗਾ ਜਾਪਦਾ ਸੀ, ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ। ਇਹ ਸਾਰੀ ਘਟਨਾ ਸੀਸੀਟੀਵੀ (CCTV) ਵਿੱਚ ਕੈਦ ਹੋ ਗਈ। ਰਿਪੋਰਟਾਂ ਅਨੁਸਾਰ, ਖੁੱਡਾ ਅਲੀਸ਼ੇਰ ਦੀ ਘਟਨਾ ਹੈ। ਇਹ ਹਮਲਾ ਐਕਟਿਵਾ ਸਕੂਟਰ ‘ਤੇ ਸਵਾਰ ਦੋ ਵਿਅਕਤੀਆਂ ਵੱਲੋਂ ਕੀਤਾ ਗਿਆ।
ਦੁਕਾਨ ਦੇ ਕਰਮਚਾਰੀਆਂ ਨੇ ਦੱਸਿਆ ਕਿ ਦੋ ਨੌਜਵਾਨ ਐਕਟਿਵਾ ਉਤੇ ਆਏ, ਉਨ੍ਹਾਂ ਨੇ ਅਚਾਨਕ ਕੁਝ ਸੁੱਟਿਆ ਅਤੇ ਜ਼ੋਰਦਾਰ ਧਮਾਕਾ ਹੋ ਗਿਆ ਜਿਸ ਨਾਲ ਭਾਰੀ ਧੂੰਆਂ ਫੈਲ ਗਿਆ। ਇਹ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਹਾਲਾਂਕਿ ਇਹ ਦੁਕਾਨ ਚੰਡੀਗੜ੍ਹ-ਪੰਜਾਬ ਸਰਹੱਦ ‘ਤੇ ਸਥਿਤ ਹੈ, ਪਰ ਇਹ ਚੰਡੀਗੜ੍ਹ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ; ਇਸ ਲਈ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੁਕਾਨ ਦੇ ਮਾਲਕ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸੀਸੀਟੀਵੀ ਫੁਟੇਜ ਵੀ ਮੁਹੱਈਆ ਕਰਵਾਈ ਹੈ।
ਚੰਡੀਗੜ੍ਹ: ਸ਼ਰਾਬ ਦੇ ਠੇਕੇ ਤੇ ਸੂਤਲੀ ਬੰਬ ਨਾਲ ਹਮਲਾ, ਐਕਟਿਵਾ ਸਵਾਰ ਦੋ ਨੌਜਵਾਨ ਫਰਾਰ
