ਰਾਜੀਵ ਸ਼ਰਮਾ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਨਮਾਰਕ ਨਾਲ ਇੱਕ ਸਮਝੌਤੇ ਨੂੰ ਲੈ ਕੇ ਅਹਿਮ ਐਲਾਨ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਡੈਨਮਾਰਕ ਨੇ ਗ੍ਰੀਨਲੈਂਡ ਵਿੱਚ ਅਮਰੀਕੀ ਫੌਜੀ ਮੌਜੂਦਗੀ ਵਧਾਉਣ ਨੂੰ ਲੈ ਕੇ ਇੱਕ ਅਹਿਮ ਸਮਝੌਤਾ ਕੀਤਾ ਹੈ। ਇਸ ਸਮਝੌਤੇ ਨਾਲ ਵਾਸ਼ਿੰਗਟਨ ਨੂੰ ਗ੍ਰੀਨਲੈਂਡ ਦੀ ਸੁਰੱਖਿਆ ‘ਤੇ “ਸਥਾਈ ਨਿਯੰਤਰਣ” ਮਿਲ ਜਾਵੇਗਾ। ਅਮਰੀਕਾ ਨੂੰ ਗ੍ਰੀਨਲੈਂਡ ‘ਤੇ ਸਥਾਈ ਕੰਟਰੋਲ ਦੇ ਕੇ ਟਰੰਪ ਰੂਸ ਅਤੇ ਚੀਨ ਨੂੰ ਆਰਕਟਿਕ ਖੇਤਰ ਵਿੱਚ ਆਪਣੇ ਅੱਡੇ ਸਥਾਪਤ ਕਰਨ ਤੋਂ ਰੋਕ ਸਕਦੇ ਹਨ। ਟਰੰਪ ਨੇ ਇਸਨੂੰ “ਅਨੰਤ ਜੀਵਨ ਸਮਝੌਤਾ” ਦੱਸਿਆ ਹੈ।
ਟਰੰਪ ਨੇ ‘ਟਰੂਥ ਸੋਸ਼ਲ’ ਤੇ ਇਸ ਸਬੰਧ ਵਿਚ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸੰਯੁਕਤ ਰਾਜ ਅਮਰੀਕਾ ਨੇ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਰਾਜ ਨਾਲ ਇੱਕ ਸਮਝੌਤਾ ਕੀਤਾ ਹੈ, ਜਿਸ ਨਾਲ ਸੰਯੁਕਤ ਰਾਜ ਅਮਰੀਕਾ ਨੂੰ ਗ੍ਰੀਨਲੈਂਡ ਵਿੱਚ ਸੁਰੱਖਿਆ ਅਤੇ ਹੋਰ ਸਾਰੀਆਂ ਜ਼ਰੂਰਤਾਂ ‘ਤੇ ਸਥਾਈ ਨਿਯੰਤਰਣ ਦਿੱਤਾ ਗਿਆ ਹੈ।’ ਇਸ ਦੇ ਨਾਲ ਹੀ ਉਨ੍ਹਾਂ ਕਿਹਾ, ‘ਹੁਣ ਤੋਂ, ਸੰਯੁਕਤ ਰਾਜ ਅਮਰੀਕਾ ਦਾ ਕੋਈ ਵੀ ਦੁਸ਼ਮਣ ਸਾਡੀ ਸਪੱਸ਼ਟ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਗ੍ਰੀਨਲੈਂਡ ਵਿੱਚ ਕਦੇ ਵੀ ਕੋਈ ਅੱਡਾ ਸਥਾਪਤ ਨਹੀਂ ਕਰ ਸਕੇਗਾ, ਫੌਜੀ ਮੌਜੂਦਗੀ ਬਣਾਈ ਨਹੀਂ ਰੱਖ ਸਕੇਗਾ, ਜਾਂ ਸੰਵੇਦਨਸ਼ੀਲ ਨਿਵੇਸ਼ ਨਹੀਂ ਕਰ ਸਕੇਗਾ।’
