ਖੰਨਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਤੋਂ ਪਹਿਲਾਂ ਅਮਿਤ ਸ਼ਾਹ ਦੀ ਫੋਟੋ ਨਾਲ ਭਾਜਪਾ ਵਿਰੋਧੀ ਬੋਰਡ ਲੱਗੇ

ਖੰਨਾ :- ਬੀ.ਜੇ.ਪੀ. ਵਲੋਂ ਪੰਜਾਬ ਭਰ ਵਿਚ ਨਸ਼ਾ ਮੁਕਤ ਪੰਜਾਬ ਯਾਤਰਾ ਕੱਢੀ ਜਾ ਰਹੀ ਹੈ। ਇਸੇ ਤਹਿਤ ਅੱਜ ਖੰਨਾ ਈਸੜੂ ਅਤੇ ਦੋਰਾਹਾ ਵਿਚ ਯਾਤਰਾ ਦੇ ਪ੍ਰੋਗਰਾਮ ਹਨ। ਖੰਨਾ ਦੀ ਜੀ. ਟੀ. ਬੀ. ਮਾਰਕੀਟ ਦੇ ਵਿਚ ਅੱਜ ਇਸ ਯਾਤਰਾ ਦੀ ਰੈਲੀ ਰੱਖੀ ਗਈ ਹੈ ਪਰ ਇਸ ਯਾਤਰਾ ਤੋਂ ਪਹਿਲਾਂ ਹੀ ਰਾਤ ਨੂੰ ਬੀ.ਜੇ.ਪੀ. ਅਤੇ ਅਕਾਲੀ ਦਲ ਦੇ ਖਿਲਾਫ਼ ਸ਼ਹਿਰ ਦੇ ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੋਟੋ ਲਗਾ ਕੇ ਵੱਡੇ ਵੱਡੇ ਹੋਰਡਿੰਗ ਲਗਾਏ ਗਏ ਹਨ। ਇਨ੍ਹਾਂ ਵਿਚ ਭਾਜਪਾ ਤੇ ਅਕਾਲੀ ਦਲ ਬਾਦਲ ਤੇ ਵੱਡੇ ਵੱਡੇ ਬੋਰਡ ਲਗਾਏ ਗਏ ਹਨ। ਇਨ੍ਹਾਂ ਹੋਰਡਿੰਗਾਂ ’ਤੇ ਕਿਸੇ ਦਾ ਵੀ ਕੋਈ ਨਾਂਅ ਨਹੀਂ ਹੈ ਅਤੇ ਨਾ ਹੀ ਹੋਰਡਿੰਗ ਬਣਾਉਣ ਵਾਲੀ ਕੰਪਨੀ ਦਾ ਨਾਂਅ ਹੈ। ਇਸ ਵਿਚ ਸਵਾਲ ਕੀਤੇ ਗਏ ਹਨ ਕਿ ਪੰਜਾਬ ਵਿਚ ਭਾਜਪਾ ਗੁਜਰਾਤ ਤੋਂ ਨਸ਼ਾ ਤਸਕਰੀ ਕਿਉਂ ਕਰਵਾ ਰਹੀ ਹੈ , ਭਾਜਪਾ ਪੰਜਾਬ ਦਾ ਪਾਣੀ ਹਰਿਆਣਾ ਤੇ ਹਿਮਾਚਲ ਨੂੰ ਕਿਉਂ ਦੇਣਾ ਚਾਹੁੰਦੀ ਹੈ ਅਤੇ ਭਾਜਪਾ ਅਕਾਲੀ ਦਲ ਬਾਦਲ ਨਾਲ ਮਿਲਕੇ ਕਾਲੇ ਕਾਨੂੰਨ ਵਾਪਸ ਲਿਆਉਣਾ ਚਾਹੁੰਦੀ ਹੈ ? ਇਸ ਤਰ੍ਹਾਂ ਦੇ ਜਿਹੜੇ ਸਵਾਲ ਹੈ ਕਿ ਇਹ ਹੋਰਡਿੰਗ ਕਿਸ ਸਿਆਸੀ ਪਾਰਟੀ ਜਾਂ ਕਿਸ ਸ਼ਰਾਰਤੀ ਅਨਸਰ ਵਲੋਂ ਲਗਾਏ ਗਏ ਹਨ ਇਹ ਜਾਂਚ ਦਾ ਵਿਸ਼ਾ ਹੈ। ਭਾਜਪਾ ਦੇ ਇਕ ਨੇਤਾ ਨੇ ਕਿਹਾ ਕਿ ਉਹ ਇਸ ਬਾਰੇ ਕਾਨੂੰਨ ਅਨੁਸਾਰ ਪੁਲਿਸ ਕੇਸ ਦਰਜ ਕਰਵਾਉਣ ਬਾਰੇ ਸਲਾਹ ਲੈ ਰਹੇ ਹਨ ।

By Gurpreet Singh

Leave a Reply

Your email address will not be published. Required fields are marked *