ਅਮਰਜੀਤ ਚਾਵਲਾ ਦੇ ਰੂਪਨਗਰ ਤੇ ਲੁਧਿਆਣਾ ਸਥਿਤ ਘਰਾਂ ਤੇ ਪੁਲਿਸ ਦੀ ਰੇਡ

ਗੁਰਪ੍ਰੀਤ ਸਿੰਘ :- ਸਾਬਕਾ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਜਬਰ-ਜਨਾਹ ਦੇ ਮਾਮਲੇ ਦੀ ਜਾਂਚ ਦੌਰਾਨ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਰੂਪਨਗਰ ਅਤੇ ਲੁਧਿਆਣਾ ਸਥਿਤ ਘਰਾਂ ’ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਟੀਮਾਂ ਵੱਲੋਂ ਦੋਵੇਂ ਥਾਵਾਂ ’ਤੇ ਤਲਾਸ਼ੀ ਲਈ ਜਾ ਰਹੀ ਹੈ।

ਇਸ ਤੋਂ ਪਹਿਲਾਂ ਪੁਲਿਸ ਵੱਲੋਂ ਅਮਰਜੀਤ ਚਾਵਲਾ ਖ਼ਿਲਾਫ਼ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਸੀ। ਦੱਸ ਦਈਏ ਕਿ ਸਾਬਕਾ SGPC ਮੈਂਬਰ ਅਮਰਜੀਤ ਚਾਵਲਾ ਰੇਪ ਕੇਸ ‘ਚ ਫਰਾਰ ਚੱਲ ਰਹੇ ਨੇ, ਦੱਸਿਆ ਜਾ ਰਿਹਾ ਹੈ ਕਿ ਉਹ ਕੈਨੇਡਾ ‘ਚ ਹਨ।

ਚਾਵਲਾ ਖ਼ਿਲਾਫ਼ ਬਹਿਰੀਨ ਰਹਿੰਦੀ ਇੱਕ ਮਹਿਲਾ ਦੀ ਸ਼ਿਕਾਇਤ ’ਤੇ ਜਬਰ-ਜਨਾਹ ਦਾ ਮਾਮਲਾ ਦਰਜ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਚਾਵਲਾ ਨਾਲ ਸਬੰਧਤ ਤਿੰਨ ਵਿਅਕਤੀਆਂ ਨੂੰ 28 ਸਤੰਬਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਹੈ। ਦੱਸ ਦਈਏ ਕਿ ਚਾਵਲਾ ਇੱਕ ਵੀਡੀਓ ਜਾਰੀ ਕਰਕੇ ਇਨ੍ਹਾਂ ਦੋਸ਼ਾਂ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ ਅਤੇ ਉਨ੍ਹਾਂ ਖਿਲ਼ਾਫ ਦਰਜ ਮਾਮਲੇ ਨੂੰ ਬੇਬੁਨਿਆਦ ਦੱਸਿਆ।

By Gurpreet Singh

Leave a Reply

Your email address will not be published. Required fields are marked *