ਨਵੀਂ ਦਿੱਲੀ :- ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੰਜ ਮੈਚਾਂ ਦੀ ਟੀ-20 ਲੜੀ ਦਾ ਤੀਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਲੜੀ ਵਿੱਚ 1-1 ਦੀ ਬਰਾਬਰੀ ’ਤੇ ਹਨ।
ਪਹਿਲੇ ਦੋ ਮੈਚਾਂ ਵਿੱਚ 72.2 ਓਵਰਾਂ ਦੌਰਾਨ ਕੁੱਲ 844 ਦੌੜਾਂ ਬਣੀਆਂ ਸਨ। ਇਸ ਨੂੰ ਦੇਖਦਿਆਂ ਇੰਦੌਰ ਵਿੱਚ ਵੀ ਵੱਡੇ ਸਕੋਰ ਵਾਲੇ ਮੁਕਾਬਲੇ ਦੀ ਉਮੀਦ ਹੈ। ਭਾਰਤ ਨੇ 2017 ਵਿੱਚ ਇਸੇ ਮੈਦਾਨ ’ਤੇ ਸ਼੍ਰੀਲੰਕਾ ਵਿਰੁੱਧ ਟੀ-20 ਮੈਚ ਵਿੱਚ 260 ਦੌੜਾਂ ਬਣਾਈਆਂ ਸਨ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11: ਭਾਰਤ: ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਨਮਨ ਧੀਰ, ਨਿਤੀਸ਼ ਕੁਮਾਰ ਰੈੱਡੀ ਜਾਂ ਸ਼ਿਵਮ ਦੂਬੇ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮਯੰਕ ਯਾਦਵ ਅਤੇ ਅਰਸ਼ਦੀਪ ਸਿੰਘ।
ਵੈਸਟਇੰਡੀਜ਼: ਸ਼ਾਈ ਹੋਪ (ਕਪਤਾਨ ਤੇ ਵਿਕਟਕੀਪਰ), ਕਾਇਲ ਮੇਅਰਜ਼, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਸ਼ੇਰਫੇਨ ਰਦਰਫੋਰਡ, ਰੋਮਾਰੀਓ ਸ਼ੈਫਰਡ, ਰੋਸਟਨ ਚੇਜ਼, ਸ਼ਮਾਰ ਸਪ੍ਰਿੰਗਰ, ਅਕੀਲ ਹੁਸੈਨ, ਸ਼ਮਾਰ ਜੋਸੇਫ ਅਤੇ ਗੁਡਾਕੇਸ਼ ਮੋਤੀ।
