CJP ਦਾ ਅੱਜ ਫਿਰ ਜੰਤਰ-ਮੰਤਰ ਵੱਲ ਮਾਰਚ, ਮੈਟਰੋ ਸਟੇਸ਼ਨ ਤੇ ਬਾਜ਼ਾਰ ਖੁੱਲ੍ਹੇ ਰਹਿਣਗੇ

ਰਾਜੀਵ ਸ਼ਰਮਾ :- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਮੁੜ ਵਿਰੋਧ ਪ੍ਰਦਰਸ਼ਨ ਦੇ ਸੱਦੇ ਕਾਰਨ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਦੇਖਦੇ ਹੋਏ ਅੱਜ (ਐਤਵਾਰ) ਲਗਾਤਾਰ ਦੂਜੇ ਦਿਨ ਟ੍ਰੈਫਿਕ ਡਾਇਵਰਟ ਰਹੇਗਾ। ਦਿੱਲੀ ‘ਚ 30 ਅਹਿਮ ਥਾਵਾਂ ‘ਤੇ ਟ੍ਰੈਫਿਕ ਡਾਇਵਰਜ਼ਨ ਕੀਤਾ ਗਿਆ ਹੈ। ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਸ਼ਨੀਵਾਰ ਦੇਰ ਰਾਤ ਜਾਰੀ ਕੀਤੀ ਗਈ ਐਡਵਾਈਜ਼ਰੀ ਮੁਤਾਬਕ, ਅੱਜ ਸਵੇਰੇ 6 ਵਜੇ ਤੋਂ ਹਾਲਾਤ ਦੇ ਅਨੁਸਾਰ ਡਾਇਵਰਜ਼ਨ ਲਾਗੂ ਕੀਤਾ ਜਾਵੇਗਾ। ਜੰਤਰ-ਮੰਤਰ, ਕਨਾਟ ਪਲੇਸ, ਮੰਡੀ ਹਾਊਸ, ਪਟੇਲ ਚੌਕ ਤੇ ਕੇਂਦਰੀ ਦਿੱਲੀ ਦੇ ਕਈ ਹੋਰ ਚੌਰਾਹਿਆਂ ਦੇ ਆਲੇ-ਦੁਆਲੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।

ਇਹ ਪਾਬੰਦੀਆਂ ਉਸ ਸਮੇਂ ਲਗਾਈਆਂ ਗਈਆਂ ਹਨ, ਜਦੋਂ CJP ਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਵਰਗੇ ਪ੍ਰਮੁੱਖ ਵਿਦਿਆਰਥੀ ਸੰਗਠਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਉੱਥੇ ਹੀ ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਕ, ਨਵੀਂ ਦਿੱਲੀ ਦੇ ਇਲਾਕੇ ‘ਚ ਅੱਜ ਪ੍ਰਦਰਸ਼ਨ ਕਰਨ ਲਈ ਕਿਸੇ ਨੇ ਵੀ ਇਜਾਜ਼ਤ ਨਹੀਂ ਮੰਗੀ ਹੈ। ਇਸ ਲਈ ਪੂਰੇ ਇਲਾਕੇ ‘ਚ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 163 ਲਾਗੂ ਰਹੇਗੀ।

By Gurpreet Singh

Leave a Reply

Your email address will not be published. Required fields are marked *