ਗੁਰਪ੍ਰੀਤ ਸਿੰਘ :- ਪੰਜਾਬ ਦੇ ਇੰਚਾਰਜ ਸਚਿਨ ਪਾਇਲਟ ਪੰਜਾਬ ’ਚ ਅੱਜ ਦੌਰਾ ਸ਼ੁਰੂ ਕਰ ਰਹੇ ਹਨ। ਇਸ ਦੌਰਾਨ ਮਾਨਸਾ ਵਿੱਚ ਵੀ ਉਹ ਪੁੱਜਣਗੇ ਅਤੇ ਪਰਿਵਾਰ ਨੂੰ ਮਿਲਣਗੇ। ਇੱਕ ਪਾਸੇ ਜਿੱਥੇ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਥੇ ਹੀ ਮਾਨਸਾ ਵਿੱਚ ਹੋਏ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੇ ਕਾਰਨ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਬੁਰ੍ਹੀ ਤਰ੍ਹਾਂ ਸਵਾਲਾਂ ਦੇ ਕਟਹਿਰੇ ਵਿੱਚ ਆ ਗਈ ਹੈ। ਨਸ਼ਿਆਂ ਦਾ ਮੁੱਦਾ ਪੰਜਾਬ ਭਰ ਵਿੱਚ ਉੱਭਰ ਚੁੱਕਿਆ ਹੈ ਅਤੇ ਸਚਿਨ ਪਾਇਲਟ ਵੀ ਪੰਜਾਬ ’ਚ ਅਮਨ ਕਾਨੂੰਨ ਵਿਵਸਥਾ ਨੂੰ ਲੈ ਕੇ ਇਹ ਆਪਣਾ ਦੌਰਾ ਸ਼ੁਰੂ ਕਰ ਰਹੇ ਹਨ।
ਮਾਨਸਾ ਵਿੱਚ ਉਹ ਦੁਪਹਿਰ ਬਾਅਦ ਪੁੱਜਣਗੇ। ਇਸ ਦੌਰਾਨ ਉਹ ਪੰਜਾਬ ਦੇ ਜ਼ਿਲ੍ਹਿਆਂ ਬਠਿੰਡਾ, ਮਾਨਸਾ , ਲੁਧਿਆਣਾ, ਮੋਗਾ, ਹੁਸ਼ਿਆਰਪੁਰ , ਜਲੰਧਰ, ਕਪੂਰਥਲਾ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ ਅਤੇ ਅੰਮ੍ਰਿਤਸਰ ਸ਼ਾਮਲ ਹੋਣਗੇ। ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦਾ ਆਖਣਾ ਹੈ ਕਿ ਸਚਿਨ ਪਾਇਲਟ ਅੱਜ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆ ਰਹੇ ਹਨ। ਪੰਜਾਬ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਪੰਜਾਬ ਸਰਕਾਰ ਨੂੰ ਲੁਕਣਾ ਨਹੀਂ ਚਾਹੀਦਾ, ਇਸ ਸਮੇਂ ਮੌਜੂਦਾ ਹਾਲਾਤਾਂ ਨੁੰ ਸੁਧਾਰਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਮੌਜੂਦਾ ਸਮੇਂ ਹਰ ਫ਼ਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਕਾਂਗਰਸ ਮਾਨਸਾ ਵਿੱਚ ਹੋਏ ਪਰਵਿੰਦਰ ਝੋਟੇ ਦੇ ਕਤਲ ਦੀ ਨਿੰਦਿਆਂ ਕਰਦੀ ਹੈ। ਉਨ੍ਹਾਂ ਕਿਹਾ ਕਿ ਸਚਿਨ ਪਾਇਲਟ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਦੌਰਾ ਕਰਨਗੇ।
