ਸਾਰਾ ਅਲੀ ਖਾਨ ਦੇ ਕੇਦਾਰਨਾਥ ਦਰਸ਼ਨ ’ਤੇ ਮੌਲਾਨਾ ਨੇ ਜਾਰੀ ਕੀਤਾ ਫਤਵਾ , ਜਾਣੋ ਕੀ ਹੈ ਪੂਰਾ ਮਾਮਲਾ

ਰਾਜੀਵ ਸ਼ਰਮਾ :- ਬਰੇਲੀ ਦੇ ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਸ਼ਹਾਬੂਦੀਨ ਰਜ਼ਵੀ ਨੇ ਅਦਾਕਾਰਾ ਸਾਰਾ ਅਲੀ ਖਾਨ ਦੇ ਕੇਦਾਰਨਾਥ ਮੰਦਰ ’ਚ ਪੂਜਾ-ਪਾਠ ਅਤੇ ਦਰਸ਼ਨ ਕਰਨ ਨੂੰ ਲੈ ਕੇ ਫਤਵਾ ਜਾਰੀ ਕੀਤਾ ਹੈ। ਮੌਲਾਨਾ ਨੇ ਇਸ ਨੂੰ ਇਸਲਾਮ ਅਤੇ ਸ਼ਰੀਅਤ ਦੇ ਖਿਲਾਫ ਦੱਸਦੇ ਹੋਏ ਅਦਾਕਾਰਾ ਨੂੰ ਅੱਲਾ ਤੋਂ ਮਾਫੀ ਮੰਗਣ ਅਤੇ ਤੌਬਾ ਕਰਨ ਲਈ ਕਿਹਾ।

ਮੌਲਾਨਾ ਸ਼ਹਾਬੂਦੀਨ ਰਜ਼ਵੀ ਦੇ ਮੁਤਾਬਕ, ਕਿਸੇ ਮੁਸਲਿਮ ਦਾ ਮੰਦਰ ’ਚ ਪੂਜਾ-ਪਾਠ ਕਰਨਾ ਨਾਜਾਇਜ਼ ਅਤੇ ਹਰਾਮ ਹੈ। ਉਨ੍ਹਾਂ ਨੇ ਸਾਰਾ ਅਲੀ ਖਾਨ ਨੂੰ ਇਸ ਕਾਰਜ ਲਈ ਗੁਨਾਹਗਾਰ ਦੱਸਿਆ। ਮੌਲਾਨਾ ਨੇ ਕਿਹਾ ਕਿ ਮੁਸਲਿਮ ਨੌਜਵਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਇਹ ਫਤਵਾ ਜਾਰੀ ਕੀਤਾ ਗਿਆ ਹੈ।

By Rajeev Sharma

Leave a Reply

Your email address will not be published. Required fields are marked *