ਰਾਜੀਵ ਸ਼ਰਮਾ :- ਯੂਟਿਊਬਰ ਧਰੁਵ ਰਾਠੀ ਵਿਰੁੱਧ ਦਾਇਰ ਮਾਣਹਾਨੀ ਪਟੀਸ਼ਨ ‘ਤੇ ਅੱਜ ਦਿੱਲੀ ਦੀ ਸਾਕੇਤ ਅਦਾਲਤ ਵਿੱਚ ਸੁਣਵਾਈ ਹੋਵੇਗੀ। ਇਹ ਮਾਮਲਾ 2018 ਦਾ ਹੈ। ਸ਼ਿਕਾਇਤਕਰਤਾ ਨੇ ਧਰੁਵ ਰਾਠੀ ਦੇ “ਭਾਜਪਾ ਆਈਟੀ ਸੈੱਲ ਭਾਗ 2” ਵੀਡੀਓ ਸੰਬੰਧੀ ਕੇਸ ਦਾਇਰ ਕੀਤਾ ਸੀ।
ਇਸ ਮਾਮਲੇ ‘ਚ ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਧਰੁਵ ਰਾਠੀ ਨੇ ਆਪਣੀ ਵੀਡੀਓ ਵਿੱਚ ਉਸ ਵਿਰੁੱਧ ਕਈ ਝੂਠੇ ਅਤੇ ਮਾਣਹਾਨੀ ਵਾਲੇ ਦੋਸ਼ ਲਗਾਏ ਹਨ। ਜਿਸ ਨੂੰ ਲੈ ਕੇ ਅੱਜ ਅਦਾਲਤ ‘ਚ ਸੁਣਵਾਈ ਹੋਵੇਗੀ।
