ਗੁਰਪ੍ਰੀਤ ਸਿੰਘ :- ਬਲਾਕ ਲੰਬੀ ਦੇ ਪਿੰਡ ਚੰਨੂੰ ਵਿਖੇ ਸਵੇਰੇ-ਸਵੇਰੇ ਇੱਕ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਸ਼ਨਪਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਚੰਨੂੰ ਜੋ ਕਿ ਪਿੰਡ ਵਿਚ ਕਿਤੇ ਜਾ ਰਿਹਾ ਸੀ, ਨੂੰ ਪਿੰਡ ਦੇ ਹੀ ਇੱਕ ਵਿਅਕਤੀ ਮਨਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਨੇ ਕਿਸੇ ਕਾਰਨਵੱਸ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਥਾਣਾ ਲੰਬੀ ਦੀ ਪੁਲਿਸ ਕਤਲ ਹੋਣ ਦੇ ਕਾਰਨਾਂ ਦਾ ਪਤਾ ਲਾਉਣ ਵਿੱਚ ਰੁੱਝ ਗਈ ਹੈ।
ਪੰਜਾਬ ਦੇ ਪਿੰਡ ਚੰਨੂੰ ‘ਚ ਤੜਕਸਾਰ ਵੱਡੀ ਵਾਰਦਾਤ, ਪੁਲਿਸ ਜਾਂਚ ‘ਚ ਜੁਟੀ
