ਨਿਤਿਨ ਨਬੀਨ ਦੇ ਪੰਜਾਬ ਦੌਰੇ ‘ਤੇ ਬਲਤੇਜ ਪੰਨੂ ਦੇ ਤਿੱਖੇ ਸਵਾਲ, ਕਿਹਾ- ਗੁਜਰਾਤ ਦੀ ਬੰਦਰਗਾਹ ਤੋਂ ਆ ਰਹੇ ਨਸ਼ੇ ‘ਤੇ ਚੁੱਪ ਕਿਉਂ ਹੈ ਭਾਜਪਾ?

ਚੰਡੀਗੜ੍ਹ; 18 ਨਵੰਬਰ 2026 (ਗੁਰਪ੍ਰੀਤ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਦੇ ਪੰਜਾਬ ਦੌਰੇ ਨੂੰ ਲੈ ਕੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਿਹੜੀ ਪਾਰਟੀ ਦੀ ਦੇਸ਼ ਭਰ ਵਿੱਚੋਂ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਉਸਦੇ ਆਗੂ ਪੰਜਾਬ ਆ ਕੇ ਬੇਤੁਕੇ ਬਿਆਨ ਦੇ ਰਹੇ ਹਨ। ਪੰਨੂ ਨੇ ਸਵਾਲ ਕਰਦੀਆਂ ਪੁੱਛਿਆ ਕਿ ਨਿਤਿਨ ਨਬੀਨ ਜੀ, ਤੁਸੀਂ ਪੰਜਾਬ ਆਏ ਪਰ ਇੱਥੇ ਆ ਕੇ ਇਹ ਨਹੀਂ ਦੱਸਿਆ ਕਿ ਗੁਜਰਾਤ ਦੀ ਪੋਰਟ ਤੋਂ ਜਿਹੜਾ ਨਸ਼ਾ ਇਸ ਵੇਲੇ ਆ ਰਿਹਾ ਹੈ ਅਤੇ ਪੂਰੇ ਮੁਲਕ ਸਮੇਤ ਪੰਜਾਬ ਵਿੱਚ ਫੈਲ ਰਿਹਾ ਹੈ, ਉਸ ਨੂੰ ਰੋਕਣ ਲਈ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਕੀ ਕੁੱਝ ਕੀਤਾ ਹੈ?

ਬਲਤੇਜ ਪੰਨੂ ਨੇ ਅੱਗੇ ਸਵਾਲ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਾ ਨਸ਼ੇ ਨਾਲ ਸੰਬੰਧਿਤ ਜਿਹੜਾ ਕੇਸ ਈਡੀ ਨੂੰ ਭੇਜਿਆ ਗਿਆ ਸੀ, ਉਸ ਮਾਮਲੇ ‘ਤੇ ਕੇਂਦਰ ਦੀ ਸਰਕਾਰ ਨੇ ਅਜੇ ਤੱਕ ਈਡੀ ਨੂੰ ਕੋਈ ਕਾਰਵਾਈ ਕਰਨ ਦੇ ਹੁਕਮ ਕਿਉਂ ਨਹੀਂ ਦਿੱਤੇ? ਇਸ ਦਾ ਜਵਾਬ ਨਿਤਿਨ ਨਬੀਨ ਨੂੰ ਪੰਜਾਬ ਆ ਕੇ ਦੇਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਸਾਹਮਣੇ ਆਈ ਰਿਪੋਰਟ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਪੁਲਿਸ ਦੀ ਸਖ਼ਤੀ ਕਾਰਨ ਇੱਥੋਂ ਦੇ ਗੈਂਗਸਟਰ ਗੁਜਰਾਤ ਵਿੱਚ ਜਾ ਕੇ ਆਪਣੀ ਪਨਾਹ ਬਣਾ ਰਹੇ ਹਨ ਅਤੇ ਵੱਖੋ-ਵੱਖਰੇ ਨਾਵਾਂ ਹੇਠ ਉੱਥੇ ਰਹਿ ਰਹੇ ਹਨ। ਗੁਜਰਾਤ ਅੱਜ ਗੈਂਗਸਟਰਾਂ ਦੀ ਪਨਾਹਗਾਹ ਵਜੋਂ ਉੱਭਰਿਆ ਹੈ, ਪਰ ਭਾਜਪਾ ਆਗੂ ਇਸ ਗੰਭੀਰ ਮੁੱਦੇ ਉੱਤੇ ਬੁੱਲ੍ਹ ਵੀ ਨਹੀਂ ਹਿਲਾ ਰਹੇ।

ਆਪ ਆਗੂ ਨੇ ਕਿਹਾ ਕਿ ਅਸਲ ਵਿੱਚ ਇਸ ਵੇਲੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸਿਰਫ਼ ਪੰਜਾਬ ਸਰਕਾਰ ਵੱਲੋਂ ਅਤੇ ਲੋਕਾਂ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਲੜੀ ਜਾ ਰਹੀ ਹੈ। ਇਸੇ ਗੱਲ ਤੋਂ ਘਬਰਾ ਕੇ ਭਾਜਪਾ ਨੇ ਜਿਹੜੀ ਯਾਤਰਾ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਉਹ ਨਸ਼ੇ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਸੁਪਰ ਫਲਾਪ ਸਾਬਤ ਹੋਈ ਹੈ। ਇਸੇ ਬੁਖਲਾਹਟ ਦੇ ਚੱਲਦਿਆਂ ਹੀ ਭਾਜਪਾ ਆਗੂ ਪੰਜਾਬ ਸਰਕਾਰ ਦੇ ਉੱਤੇ ਬੇਬੁਨਿਆਦ ਸਵਾਲ ਚੁੱਕ ਰਹੇ ਹਨ।

ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਲਈ ਜੋ ਇਤਿਹਾਸਕ ਕੰਮ ਕੀਤੇ ਹਨ, ਜੇਕਰ ਨਿਤਿਨ ਨਬੀਨ ਵਿੱਚ ਹਿੰਮਤ ਹੈ ਤਾਂ ਉਹ ਗਲੀਆਂ, ਮੁਹੱਲਿਆਂ, ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਤੋਂ ਪੁੱਛਣ ਕਿ ਮਾਨ ਸਾਹਿਬ ਉਨ੍ਹਾਂ ਦੇ ਲਈ ਕੀ ਹਨ। ਪਰ ਉਹ ਪਿੰਡਾਂ ਵਿੱਚ ਜਾਣ ਦੀ ਹਿੰਮਤ ਨਹੀਂ ਕਰ ਸਕਦੇ, ਕਿਉਂਕਿ ਅੱਜ ਵੀ ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਭਾਰੀ ਵਿਰੋਧ ਹੋ ਰਿਹਾ ਹੈ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਦੀ ਮੌਤ ਦਾ ਹਿਸਾਬ ਅੱਜ ਵੀ ਭਾਜਪਾ ਨੂੰ ਮੰਗਿਆ ਜਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *